ਰੱਬ ਦੀ ਰਜਾ

ਕੌਣ ਯਾਨੀਯਾਨ ਅਤੇ ਕੌਣ ਏਥੇ ਭੁਲਦਾ
ਰੱਬ ਦੀ ਰਜਾ ਬਿਨਾਂ ਪੱਤਾ ਵੀ ਨਹੀ ਝੁਲਦਾ
ਰਚਨਾ ਬਣਾਈ ਪੂਰੇ ਮਾਲਕ ਨੇ ਸੱਚੀ
ਧੰਨ-ਧੰਨ ਤਾਇਉਂ ਜੈ-ਜੈਕਾਰ ਹੁੰਦੀ ਆ
ਜੁਗੋ ਜੁਗੋ ਮੇਲਾ ਉਸ ਮਾਲਕ ਲਗਾਇਆ
ਖੋਜੀਆਂ ਦੀ ਏਸ ਤੇ ਵਿਚਾਰ ਹੁੰਦੀ ਆ
ਕਹਿੰਦੇ ਵਿਦਵਾਨ ਨਹੀਉ ਉਸ ਦੇ ਕੋਈ ਤੁਲਦਾ
ਰੱਬ ਦੀ ਰਜਾ ਬਿਨਾਂ ਪੱਤਾ ਵੀ ਨਹੀ ਝੁਲਦਾ!!
ਇਸ਼ਕ ਹੋਇਆ ਤੇ ਕਾਰੋਬਾਰ ਰਚਿਆ
ਰੀਝਾਂ ਕੁਲ ਲਾੳਂੁਦਾ ਸੰਸਾਰ ਆਣ ਕੇ
ਚੰਗੇ ਚਾਹੇ ਮਾੜੇ ਉਹ ਹਲਾਤਾਂ ਵਿੱਚ ਰੱਖੇ
ਭੁਲੀਏ ਨਾ ਉਹਦੀ ਕਦੇ ਹਸਤੀ ਪਛਾਣ ਕੇ
ਪੇ੍ਰਮ ਦਾ ਖਜਾਨਾ ਕਹਿੰਦੇ ਹੁੰਦਾ ਅਨਮੁੱਲ ਦਾ
ਰੱਬ ਦੀ ਰਜਾ ਬਿਨਾਂ ਪੱਤਾ ਵੀ ਨਹੀ ਝੁਲਦਾ!!
ਆਉਣੀ ਜਾਣੀ ਦੁਨੀਆ ਦੇ ਵਿੱਚ ਸਦਾ ਰਹਿੰਦੀ
ਜਦ ਤੱਕ ਗੁਰੁ ਕੋਈ ਪਿਆਰਾ ਨਾ ਮਿਲੇ
ਧੁਰ ਦਰਹਾਹ ਦੇ ਕਦੇ ਖੁਲਦੇ ਨਾ ਬੂਹੇ
ਜਦ ਤਕ ਸ਼ਬਦ ਸਹਾਰਾ ਨਾ ਮਿਲੇ
ਗਿੱਲ ਜਗਪਾਲ ਭਲਾ ਮੰਗਦਾ ਏ ਕੁੱਲ ਦਾ
ਰੱਬ ਦੀ ਰਜਾ ਬਿਨਾਂ ਪੱਤਾ ਵੀ ਨਹੀ ਝੁਲਦਾ!!
-ਗਿੱਲ ਜਗਪਾਲ

Leave a Reply