ਸ਼ੋਕ ਸੰਦੇਸ਼

raj kumar kaloiyaਜਲੰਧਰ 28 ਜੂਨ (ਜਸਵਿੰਦਰ ਆਜ਼ਾਦ)- ਸਵ. ਰਾਜ ਕੁਮਾਰ ਕਲੋਈਆ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਦੋਦਵਾ ਵਿਖੇ ਪਿਤਾ ਸਵ ਸ੍ਰੀ ਚਰਨ ਦਾਸ ਕਲੋਈਆ ਦੇ ਘਰ ਮਾਤਾ ਸਵ ਸ੍ਰੀਮਤੀ ਸ੍ਰੀਮਤਰੀ ਦੇਵੀ ਦੀ ਕੁੱਖੋਂ 1955 ਨੂੰ ਹੋਇਆ। ਉਹਨਾਂ ਦਾ ਜੀਵਨ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਰਿਹਾ ਅਤੇ ਭਾਵੇ 25 ਸਾਲਾਂ ਦੀ ਉਮਰੇ ਹੀ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰੋਂ ਉੱਠ ਗਿਆ ਸੀ ਪਰ ਆਪਣੇ ਛੋਟੇ ਭੈਣ ਭਰਾ ਨੂੰ ਕਦੇ ਪਿਤਾ ਦੇ ਜਾਣ ਦਾ ਇਹਸਾਸ ਨਹੀਂ ਹੁਣ ਦਿੱਤਾ।ਪਰ ਉਨ੍ਹਾਂ ਦੇ ਗੁਰਸਿੱਖੀ ਜੀਵਨ ਜਾਚ ਤੇ ਨਿਤਨੇਮੀ ਸੁਭਾਅ ਨੇ ਇਨ੍ਹਾਂ ਵਿਛੋੜਿਆ ਨੂੰ ਸਮਾਜ ਸੇਵਾ ਦੇ ਕਾਰਜਾਂ ਚ ਲਗਾ ਦਿੱਤਾ ਤੇ ਲੋਕ ਭਲਾਈ ਦੇ ਕਾਰਜਾਂ ਲਈ ਉਹ ਹਮੇਸ਼ਾਂ ਹੀ ਸੰਘਰਸ਼ਸ਼ੀਲ ਰਹੇ।ਸਵ ਰਾਜ ਕੁਮਾਰ ਕਲੋਈਆ ਦਾ ਵਿਆਹ 24-2-1983 ਸ੍ਰੀਮਤੀ ਰਾਣੀ ਦੇਵੀ (ਬਲਾਕ ਸੰਮਤੀ ਮੈਂਬਰ) ਨਾਲ ਹੋਇਆ, ਜਿਨ੍ਹਾਂ ਦੇ ਘਰ ਦੋ ਪੁੱਤਰਾਂ ਸੱਸੀ ਕਲੋਈਆ, ਵਿੱਕੀ ਕਲੋਈਆ ਤੇ ਧੀ ਪਿੰਕੀ ਕਲੋਈਆ ਪੈਦਾ ਹੋਏ। ਉਹ ਪਿੰਡ ਦੋਦਵਾ ਦੇ ਮੋਜੂਦਾ ਮੈਂਬਰ ਪੰਚਾਇਤ ਅਤੇ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਕਮੇਟੀ ਦੇ ਸੈਕਟਰੀ ਵੀ ਰਹੇ ਅਤੇ ਨਾਲ ਹੀ ਪਿੰਡ ਦੋਦਵਾ ਦੇ ਸਕੂਲ, ਧਰਮਸ਼ਾਲਾ, ਸਾਂਝੀਆਂ ਥਾਵਾਂ ਦੀ ਉਸਾਰੀ ਅਤੇ ਵਿਕਾਸ ਲਈ ਹਮੇਸ਼ਾ ਤਤੱਪਰ ਰਹੇ।ਸਵ ਰਾਜ ਕੁਮਾਰ ਕਲੋਈਆ ਦਾ ਭੋਗ 30-6-19 ਦਿਨ ਐਤਵਾਰ ਪੀ ਕੇ ਗਾਰਡਨ ਪੈਲਸ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਹੋਵੇਗੀ

Leave a Reply