ਪਾਪ-ਪੁੰਨ ਦਾ ਸਮੁੰਦਰ

rajinderpal kaur sandhuਇਹ ਸੰਸਾਰ ਹੈ ਵਾਂਗ ਸਮੁੰਦਰ ;
ਇਸ ਵਿੱਚ ਸਭ ਸਮਾ ਜਾਂਦੇ ਨੇ,
ਪਾਪੀ,ਦਾਨੀ ਤੇ ਮਸਤ ਕਲੰਦਰ
ਇਸ ਵਿੱਚ ਗੇੜਾ ਲਾ ਜਾਂਦੇ ਨੇ,
ਪਾਖੰਡੀ ਏਥੋਂ ਦੇ ਲੋਕ ਲੱਖਾਂ ਨੇ
ਜੋ ਆਪਣਾ ਪ੍ਰਭਾਵ ਬਣਾ ਜਾਂਦੇ ਨੇ,
ਕਈ ਤਾਂ ਇਸ ਵਿੱਚ ਡੁੱਬ ਜਾਂਦੇ ਨੇ,
ਕਈ ਤਰ ਕੇ ਪਾਰ ਲੰਘਾ ਜਾਂਦੇ ਨੇ,
ਇਥੇ ਚੜ੍ਹਤ ਹੈ ਉਹਨਾਂ ਲੋਕਾਂ ਦੀ,
ਜੋ ਆਪਣਾ ਰਾਜ ਚਲਾ ਜਾਂਦੇ ਨੇ,
ਝੂਠ-ਫ਼ਰੇਬ,ਪਾਪ ਦੇ ਸਾਏ ਵਿੱਚ,
ਜੋ ਆਪਣਾ ਕੰਮ ਕਰਾ ਜਾਂਦੇ ਨੇ,
ਜੇ ਸੱਚੇ- ਪਾਤਸ਼ਾਹ ਦੀ ਹੋਵੇ ਰਹਿਮਤ ……
ਤਾਂ ਹੱਕ-ਹਲਾਲੀ ਵੀ ਆਪਣਾ ਜ਼ੋਰ ਚਲਾ ਜਾਂਦੇ ਨੇ!
-ਰਜ਼ਿੰਦਰਪਾਲ ਕੌਰ ਸੰਧੂ
ਐਮ.ਐਸ.ਸੀਕੈਮਿਸਟਰੀ, (ਬੀ.ਐਡ).
ਈ.ਟੀ.ਟੀਟੀਚਰਸ.ਪ੍ਰਾ.ਸ.ਸ਼ੁਕਰਪੁਰਾ
ਬਟਾਲਾ-2 ਗੁਰਦਾਸਪੁਰ

Leave a Reply