ਸ਼ੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਮਨਾਇਆ ਸੰਗਰਾਂਦ ਦਾ ਦਿਹਾੜਾ

ਫਗਵਾੜਾ 17 ਅਕਤੂਬਰ (ਬਿਊਰੋ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਧਰਤੀ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ.ਟੀ. ਰੋਡ ਚੱਕ ਹਕੀਮ ਫਗਵਾੜਾ ਵਿਖੇ ਮਹੀਨਾਵਾਰ ਸਮਾਗਮ ਸੰਗਰਾਂਦ ਦਾ ਸੁਭ ਦਿਹਾੜਾ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।ਇਸ ਮੌਕੇ ਗੁਰਬਾਣੀ ਬਾਰਾਂਮਾਂਹ ਦੇ ਜਾਪ ਹੋਏ ਨਵੇਂ ਅਰੰਭ ਹੋਏ ਕੱਤਕ ਮਹੀਨੇ ਦਾ ਨਾਮ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ੳੁਪਰੰਤ ਚਾਹ ਸਮੋਸੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੋਕੇ ਪ੍ਰਬੰਧਕਾ ਵਲੋਂ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਜਗਨ ਨਾਥ ਕੈਲੇ ਖਜਾਨਚੀ, ਹੁਕਮ ਚੰਦ, ਬਲਦੇਵ ਕੋਮਲ, ਡਾ. ਯਸ਼ ਬਰਨਾ, ਮਕਬੂਲ, ਸੀਟੂ ਬਾਈ, ਗੁਰਦਿਆਲ ਸੋਢੀ ਤੋ ਇਲਾਵਾ ਗਿਆਨੀ ਜਸਵੀਰ ਸਿੰਘ ਜੱਸਲ, ਮਿਸ਼ਨਰੀ ਗਾਇਕ ਪੰਮਾ ਸੁੰਨੜ, ਕੁਲਵੰਤ ਦੜੋਚ,ਰਾਮ ਕੁਮਾਰ, ਜਨਕ ਰਾਜ,ਦੁਰਗਾ ਦਾਸ, ਕਾਲਾ ਮੇਹਟਾਂ, ਵਿਰਦੀ ਸਾਬ, ਮਿੰਟੂ ਆਦਿ ਅਤੇ ਸਮੂਹ ਸੰਗਤਾਂ ਹਾਜ਼ਰ ਸਨ।

Leave a Reply