ਦਸਵੀਂ ਦੇ ਸ਼ਾਨਦਾਰ ਨਤੀਜੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਦੇ ਵਿਹੜੇ ਆਈ ਖੁਸ਼ੀ ਦੀ ਲਹਿਰ

ਜਲੰਧਰ 9 ਮਈ (ਜਸਵਿੰਦਰ ਆਜ਼ਾਦ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਦਸਵੀਂ ਦੇ ਨਤੀਜੇ ਅਨੁਸਾਰ ਖੁਆਸਪੁਰਹੀਰਾਂ ਸਕੂਲ ਦਾ ਨਤੀਜਾ 100% ਰਿਹਾ। ਸਕੂਲ ਦੇ ਹੋਣਹਾਰ ਵਿਦਿਆਰਥੀ ਸੋਹਣ ਨੇ 96.33% ਅਤੇ ਜੋਤੀ ਸ਼ਰਮਾਂ ਨੇ 91.38% ਨੰਬਰ ਲੈ ਕੇ ਜ਼ਿਲ੍ਹੇ ਦੀ ਮੈਰਿਟ ਲਿਸਟ ਵਿੱਚ ਸਥਾਨ ਹਾਸਿਲ ਕੀਤਾ । ਸਕੂਲ ਦਾ ਸਮੁੱਚਾ ਨਤੀਜਾ 100% ਰਿਹਾ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੀ ਸਮੁੱਚੀ ਮਿਹਨਤੀ ਅਧਿਆਪਕ ਟੀਮ ਉੱਤੇ ਮਾਣ ਹੈ ਜਿਹਨਾਂ ਨੇ ਬੱਚਿਆਂ ਨੂੰ ਮਿਹਨਤ ਕਰਵਾ ਕੇ ਕਾਮਯਾਬੀ ਦਾ ਰਾਹ ਦਿਖਾਇਆ ਹੈ।

Leave a Reply