ਸੇਵਾ ਮੁਕਤੀ ਤੇ ਬੈਂਕ ਮੈਨੇਜਰ ਦੇਸ ਰਾਜ ਦਾ ਵਿਸ਼ੇਸ਼ ਸਨਮਾਨ

ਬੈਂਕ ਮੈਨੇਜਰ ਦੇਸ ਰਾਜਆਦਮਪੁਰ 2 ਸਤੰਬਰ (ਬਲਵੀਰ ਸਿੰਘ ਕਰਮ, ਕਰਮਵੀਰ ਸਿੰਘ)- ਯੂ.ਕੋ ਬੈਂਕ ਵਿੱਚ 36 ਸਾਲ 19 ਦਿਨ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਬਤੋਰ ਮੈਨੇਜ਼ਰ ਦੇ ਅਹੁੱਦੇ ਤੋਂ ਰਿਟਾਇਡ ਹੋਏ, ਸ਼੍ਰੀ ਦੇਸ ਰਾਜ ਮੈਨੇਜਰ ਦਾ ਅੱਜ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜ਼ਿ. (ਪੰਜਾਬ-ਇੰਡੀਆ) ਯੂਨਿਟ ਜਲੰਧਰ ਦੇ ਪ੍ਰਧਾਨ ਕਰਮਵੀਰ ਸਿੰਘ ਹਰੀਪੁਰ, ਮੈਂਬਰ ਅਮਰਜੀਤ ਸਿੰਘ ਜੰਡੂ ਸਿੰਘਾ ਅਤੇ ਹੋਰ ਮੈਂਬਰਾਂ ਵਲੋਂ ਉਨਾਂ ਦੀ ਰਿਟਾਇਡਮੈਂਟ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ ਮੈਨੇਜ਼ਰ ਦੇਸ ਰਾਜ ਖੋਜਕੀਪੁਰ, ਨੰਗਲ ਸਲਾਲਾ, ਬੇਗੁਸਰਾਏ ਬਿਹਾਰ, ਜਲੰਧਰ ਕੈਂਟ, ਭਾਰਗੋਂ ਕੈਂਪ, ਹੁਸ਼ਿਆਰਪੁਰ, ਰਾਏਪੁਰ ਫਰਾਲਾ, ਜ਼ੋਨਲ ਆਫ ਜਲੰਧਰ ਤੇ ਹੁਣ ਕਰੀਬ ਦੋ ਸਾਲ ਜੰਡੂ ਸਿੰਘਾ ਬ੍ਰਾਂਚ ਵਿੱਚ ਆਪਣੀਆਂ ਬੇਹਤਰ ਸੇਵਾਵਾਂ ਨਿੱਭਾ ਚੁੱਕੇ ਹਨ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼੍ਰੀ ਦੇਸ ਰਾਜ ਵਲੋਂ ਨਿਭਾਈਆਂ ਸੇਵਾਵਾਂ ਪ੍ਰਤੀ ਚਾਨਣਾ ਪਾਂਉਦੇ ਹੋਏ ਇਕੱਤਰ ਪਤਵੰਤੇ ਸੱਜਣਾਂ ਨੂੰ ਜਾਣੂ ਕਰਵਾਇਆ। ਇਸ ਸੰਖੇਪ ਸਮਾਗਮ ਦੋਰਾਨ ਸਾਂਈ ਮਹਿੰਦੀ ਸ਼ਾਹ ਮਾਂਨਾਵਾਲੀ ਵਿਸ਼ੇਸ਼ ਤੇਰ ਤੇ ਪੁੱਜੇ ਅਤੇ ਉਨਾਂ ਨੇ ਵੀ ਦੇਸ ਰਾਜ ਮੈਨੇਜਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਕਰਮਵੀਰ ਸਿੰਘ, ਅਮਰਜੀਤ ਸਿੰਘ, ਸਰਪੰਚ ਰਣਜੀਤ ਮੱਲੀ, ਬਲਵਿੰਦਰ ਸਿੰਘ ਫੀਰੀ ਸਾਬਕਾ ਸਰਪੰਚ, ਦੇਸ ਰਾਜ, ਜਸਵਿੰਦਰ ਕੌਰ, ਹਾਰੁਨਦੀਪ ਕੌਲ, ਚੇਤਨਾ, ਕਵਿਤਾ, ਹਰੀਤਾ, ਕਾਰਤਿਕ, ਕੁਲਵੰਤ ਸਿੰਘ ਘੇੜਾ, ਟੋਨੀ ਸਿੰਘ, ਸੁਨੀਤਾ, ਸੁਰਜੀਤ ਕੌਰ, ਬ੍ਰਾਂਚ ਮੈਨੇਜਰ ਦਲਜੀਤ ਸਿੰਘ, ਅਸੀਸਟੈਂਟ ਮੈਨੇਜਰ ਦਲਜੀਤ ਕੌਰ, ਕੈਸ਼ੀਅਰ ਵਿਨੀਤ ਧਾਂਡਾ, ਪ੍ਰਧਾਨ ਅਸ਼ੋਕ ਹਾਂਡਾ, ਜਰਨਲ ਸੈਕਟਰੀ ਆਕਾਸ਼ ਬਖਸ਼ੀ, ਕੁਲਪ੍ਰੀਤ ਮੱਲ ਜਰਨਲ ਸੈਕਟਰੀ, ਸਤਨਾਮ ਮੱਲ ਆਦਮਪੁਰ ਬਾਂ੍ਰਚ ਮੈਨੇਜਰ, ਦਰਸ਼ਨ ਲਾਲ, ਤਰਸੇਮ ਲਾਲ ਕੌਲ, ਰਾਮ ਲਾਲ ਲਾਲੀ ਅਤੇ ਹੋਰ ਹਾਜ਼ਰ ਸਨ।

Leave a Reply