ਇਸ ਵਿਚ ਕੋਈ ਸ਼ਕ਼ ਨਹੀਂ

rupinder sandhuਦਿਲ ਦੇ ਦਰਵਾਜ਼ੇ ਤੇ ਦਸਤਕ ਹੋਵੇਗੀ
ਉਮੀਦ ਉਸ ਤੋਂ ਲਾਈ ਬੈਠੇ ਹਾਂ
ਜਿਸ ਦੀਆਂ ਬਰੂਹਾਂ ਸਖ਼ਤ ਨੇ ….
ਅਵਾਜ਼ ਆਵੇਗੀ ਦਿਲ ਦੇ ਕਿਸੇ ਕੋਨੇ ਤੋਂ
ਜ਼ਮੀਰ ਨੂੰ ਜਗਾਉਣ ਦੇ ਲਈ
ਉਮੀਦ ਉਸ ਤੂੰ ਲਾਈ ਬੈਠੇ ਹਾਂ
ਜਿਸ ਦਿਲ ਦੇ ਦਰਵਾਜ਼ੇ ਦੀਆਂ ਬਰੂਹਾਂ ਸਖ਼ਤ ਨੇ ….
ਨਜਰ ਆਵੇਗੀ ਆਜ਼ਾਦੀ ਆਪਣੀ ਹੋਂਦ ਨੂੰ ਬਚਾਉਣ ਦੇ ਲਈ
ਦੂਰ ਤਲਕ ਦੇਖ ਸਕਦੀ ਸੀ ਆਜ਼ਾਦੀ ਦੀਆਂ ਸਰਹਦਾਂ
ਉਮੀਦ ਉਸ ਤੂੰ ਲਾਈ ਬੈਠੇ ਹਾਂ
ਜਿਸ ਨਜ਼ਰ ਦੀ ਅੱਖ ਦੀਆਂ ਬਰੂਹਾਂ ਸਖ਼ਤ ਨੇ ….
ਇਸ ਵਿਚ ਕੋਈ ਸ਼ਕ਼ ਨਹੀਂ
ਦਿਲ ਦੇ ਦਰਵਾਜ਼ੇ ਤੇ ਦਸਤਕ ਹੋਵੇਗੀ
ਉਮੀਦ ਉਸ ਤੋਂ ਲਾਈ ਬੈਠੇ ਹਾਂ
ਜਿਸ ਦੀਆਂ ਬਰੂਹਾਂ ਸਖ਼ਤ ਨੇ ……..
-ਰੁਪਿੰਦਰ ਸੰਧੂ

Leave a Reply