ਸੇਂਟ ਸੋਲਜਰ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਸੰਤ ਸੀਚੇਵਾਲ ਨੇ ਕੀਤੇ ਮੋਟਿਵੇਟ

ਜਲੰਧਰ 6 ਅਕਤੂਬਰ (ਜਸਵਿੰਦਰ ਆਜ਼ਾਦ)- ਵਾਤਾਵਰਣ ਨਾਲ ਪਿਆਰ ਕਰੋ ਅਤੇ ਵਾਤਾਵਰਣ ਨੂੰ ਸਾਫ਼ ਰੱਖਣਾ ਆਪਣੀ ਜ਼ਿੰਮੇਦਾਰੀ ਸਮਝੋ ਇਸ ਬਦਲੇ ਤੁਹਾਨੂੰ ਸ਼ੁੱਧ ਹਵਾ, ਪਾਣੀ, ਮੌਸਮ ਮਿਲਣਗੇ ਇਹ ਸ਼ਬਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੇਂਟ ਸੋਲਜਰ ਲਾਅ ਕਾਲਜ ਦੇ ਐੱਨ. ਐਸ. ਐਸ ਦੇ ਵਿਦਿਆਰਥੀਆਂ ਨੂੰ ਵਾਤਾਰਵਣ ਦੇ ਪ੍ਰਤੀ ਮੋਟਿਵੇਟ ਕਰਦੇ ਹੋਏ ਕਹੇ। ਨਾਲ ਹੀ ਉਨ੍ਹਾਂਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਘਰਾਂ,ਦਫਤਰਾਂ, ਆਸ-ਪਾਸ, ਪਬਲਿਕ ਪ੍ਰਾਪਰਟੀ ਆਦਿ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਅਤੇ ਲਗਨ ਨਾਲ ਆਪਣੇ ਕੰਮ ਨੂੰ ਕਰਣ ਅਤੇ ਮਾਪਿਆਂ, ਸੰਸਥਾ ਦਾ ਨਾਮ ਚਮਕਾਉਣ ਲਈ ਮੋਟਿਵੇਟ ਕੀਤਾ। ਕਾਲਜ ਡਾਇਰੇਕਟਰ ਡਾ. ਸੁਭਾਸ਼ ਸ਼ਰਮਾ, ਵਿਦਿਆਰਥੀਆਂ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕੀਤੇ ਕੰਮਾਂ ਜਿਵੇਂ ਕਾਲੀ ਬਈਂ ਦੀ ਸਫਾਈ ਅਤੇ ਹੋਰ ਸਾਮਜਿਕ ਕੰਮਾਂ ਦੀ ਸ਼ਲਾਘਾ ਕੀਤੀ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਮਜਿਕ ਕੰਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਣਾ ਬਹੁਤ ਜਰੂਰੀ ਹੈ।

Leave a Reply