ਸੰਤੋਖ ਸਿੰਘ ਚੌਧਰੀ ਜਲੰਧਰ ਲੋਕ ਸਭਾ ਸੀਟ ‘ਤੇ 19491 ਵੋਟਾਂ ਨਾਲ ਜੇਤੂ

Santokh Singh Chowdhryਜਲੰਧਰ 23 ਮਈ (ਜਸਵਿੰਦਰ ਆਜ਼ਾਦ)- ਕਾਂਗਰਸੀ ਉਮੀਦਵਾਰ ਸ੍ਰੀ ਸੰਤੋਖ ਸਿੰਘ ਚੌਧਰੀ ਨੇ ਆਪਣੇ ਨਿਕਟ ਵਿਰੋਧੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ.ਚਰਨਜੀਤ ਸਿੰਘ ਅਟਵਾਲ ਨੂੰ 19491 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਲੰਧਰ ਲੋਕ ਸਭਾ ਸੀਟ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਸੰਤੋਖ ਸਿੰਘ ਚੌਧਰੀ ਨੂੰ 3,85,712 ਵੋਟਾਂ ਪ੍ਰਾਪਤ ਹੋਈਆਂ ਅਕਾਲੀ ਦਲ ਦੇ ਡਾ.ਅਟਵਾਲ ਨੂੰ 3,66,221 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰਾਂ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ (ਸੇਵਾ ਮੁਕਤ) ਜੋਰਾ ਸਿੰਘ ਨੂੰ 25467 ਵੋਟਾਂ ਪਈਆਂ ਜਦਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 204783 ਵੋਟਾਂ ਪਈਆਂ। ਇਸੇ ਤਰਾਂ ਉਨਾਂ ਦੱਸਿਆ ਕਿ ਅੰਬੇਦਕਰ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਉਰਮਿਲਾ ਨੂੰ 1340 ਵੋਟਾਂ , ਸ਼ਿਵ ਸੈਨਾ ਉਮੀਦਵਾਰ ਸੁਭਾਸ਼ ਗੌਰੀਆ ਨੂੰ 2470 ਵੋਟਾਂ, ਪੀਪਲ ਪਾਰਟੀ ਆਫ਼ ਇੰਡੀਆ ਦੇ ਉਮੀਦਵਾਰ ਹਰੀ ਮਿੱਤਰ ਨੂੰ 1191 ਵੋਟਾਂ, ਭਾਰਤ ਪ੍ਰਭਾਤ ਪਾਰਟੀ ਦੇ ਉਮੀਦਵਾਰ ਗੁਰੂਪਾਲ ਸਿੰਘ ਨੂੰ 500 ਵੋਟਾਂ, ਹਮ ਭਾਰਤੀ ਪਾਰਟੀ ਦੇ ਜਗਨ ਨਾਥ ਬਾਜਵਾ ਨੂੰ 1430 ਵੋਟਾਂ, ਬਹੁਜਨ ਸਮਾਜ ਪਾਰਟੀ ਅੰਬੇਦਕਰ ਦੇ ਉਮੀਦਵਾਰ ਤਾਰਾ ਸਿੰਘ ਗਿੱਲ ਨੂੰ 2463 ਵੋਟਾਂ, ਰੀਪਬਲਿਕਨ ਪਾਰਟੀ ਆਫ਼ ਇੰਡੀਆ ਦੇ ਉਮੀਦਵਾਰ ਪ੍ਰਕਾਸ਼ ਚੰਦ ਜੱਸਲ ਨੂੰ 684 ਵੋਟਾਂ, ਨੈਸ਼ਨਲ ਜਸਟਿਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸੋਢੀ ਨੂੰ 845 ਵੋਟਾਂ, ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਰਮੇਸ਼ ਲਾਲ ਕਾਲਾ ਨੂੰ 921 ਵੋਟਾਂ, ਅਜ਼ਾਦ ਉਮੀਦਵਾਰ ਉਪਕਾਰ ਸਿੰਘ ਬਖਸ਼ੀ ਨੂੰ 1088 ਵੋਟਾਂ, ਕਸ਼ਮੀਰ ਸਿੰਘ ਘੁੱਗਸ਼ੌਰ ਨੂੰ 4100 ਵੋਟਾਂ, ਵਾਲਮੀਕਾ ਅਚਾਰੀਆ ਨਿਤਿਆ ਆਨੰਦ ਨੂੰ 1854 ਵੋਟਾਂ ਅਤੇ ਨੀਟੂੰ ਸ਼ਟਰਾਂਵਾਲਾ ਨੂੰ 856 ਵੋਟਾਂ ਪਈਆਂ। ਇਸੇ ਤਰਾਂ ਉਨਾਂ ਦੱਸਿਆ ਕਿ 12324 ਵੋਟਰਾਂ ਨੇ ਨੋਟਾ ਲਈ ਮਤਦਾਨ ਕੀਤਾ। ਇਸ ਮੌਕੇ ‘ਤੇ ਡੀ.ਐਲ.ਆਰ.ਦਫ਼ਤਰ ਵਿਖੇ ਆਪਣੇ ਸਪੁੱਤਰ ਵਿਕਰਮ ਸਿੰਘ ਚੌਧਰੀ ਨਾਲ ਪਹੁੰਚੇ ਜੇਤੂ ਉਮੀਦਵਾਰ ਸ੍ਰੀ ਸੰਤੋਖ ਸਿੰਘ ਚੌਧਰੀ ਨੇ ਰਿਟਰਨਿੰਗ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਪਾਸੋਂ ਜਿੱਤ ਦਾ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੇ ਜਸਬੀਰ ਸਿੰਘ, ਡੀ.ਸੀ.ਪੀ. ਪਰਮਬੀਰ ਸਿੰਘ ਪਰਮਾਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ, ਤਹਿਸੀਲਦਾਰ ਚੋਣਾਂ ਮਨਜੀਤ ਸਿੰਘ, ਚੋਣ ਕਾਨੂੰਗੋ ਰਾਕੇਸ਼ ਕੁਮਾਰ ਤੇ ਹੋਰ ਵੀ ਹਾਜ਼ਰ ਸਨ।

Leave a Reply