ਸਰਗਮ ਸੰਗੀਤ ਕਲਾ ਕੇਂਦਰ (ਰਜਿ.) ਜਲੰਧਰ ਵਲੋਂ ਸੰਗੀਤਮਈ ਸ਼ਾਮ 31 ਮਾਰਚ ਨੂ

ਜਲੰਧਰ 28 ਮਾਰਚ (ਬਿਊਰੋ)- ਸਰਗਮ ਸੰਗੀਤ ਕਲਾ ਕੇਂਦਰ (ਰਜਿ.) ਜਲੰਧਰ ਅਤੇ ਦਸ਼ਮੇਸ਼ ਸੰਗੀਤ ਅਕੈਡਮੀ (ਬਿਆਸ ਢਾਬਸਰ) ਵਲੋਂ ਇੱਕ ਸੰਗੀਤਮਈ ਸ਼ਾਮ 31 ਮਾਰਚ 2019 ਨੂੰ ਜਲੰਧਰ ਦੇ ਵਿਰਸਾ ਵਿਹਾਰ ਵਿਖੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਮਨਾਈ ਜਾ ਰਹੀ ਹੈ। ਜਿਸ ਵਿੱਚ ਸੰਗੀਤ ਦੇ ਹਰ ਪੱਖ ਨੂੰ ਮੁੱਖ ਰੱਖਦਿਆਂ ਵੱਖ-ਵੱਖ ਖੇਤਰਾਂ ਤੋਂ ਸ਼ਬਦ, ਸ਼ਾਸਤਰੀ ਸੰਗੀਤ, ਸੂਫੀ ਅਤੇ ਫਿਲਮੀ ਗੀਤ, ਪੰਜਾਬੀ ਗੀਤ, ਦਿਲਰੁਬਾ, ਕਲਾਸੀਕਲ ਡਾਂਸ ਅਤੇ ਭੰਗੜੇ ਦੀਆਂ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਬੰਧੀ ਅੱਜ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪ੍ਰੋਫੈਸਰ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਆਜ਼ਾਦ, ਤਰੁਨਪਾਲ ਸਿੰਘ, ਡਾ. ਅਮਰਜੀਤ ਰਾਲੋਵਾਲ ਅਤੇ ਸਤੀਸ਼ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਸਬੰਧੀ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਨਾਂ ਕਲਾਵਾਂ ਵੱਲ ਮੋੜਨ ਲਈ ਵਿਚਾਰ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਡਾ. ਕਿਰਨ ਅਰੋੜਾ ਪ੍ਰਿੰਸੀਪਲ, ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਜਲੰਧਰ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚ ਰਹੇ ਹਨ। ਪ੍ਰੋਗਰਾਮ ਵਿੱਚ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਚੰਦਰ ਮੋਹਨ ਸ਼ਰਮਾ ਅਤੇ ਸ਼ਿਵ ਕੇ. ਗੁਪਤਾ ਪਹੁੰਚ ਰਹੇ ਹਨ।

Leave a Reply