ਸਰਗਮ ਸੰਗੀਤ ਕਲਾ ਕੇਂਦਰ (ਰਜਿ.) ਜਲੰਧਰ ਵਲੋਂ ਸੰਗੀਤਮਈ ਸ਼ਾਮ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ ਹੋਈ

ਜਲੰਧਰ 1 ਅਪ੍ਰੈਲ ((ਬਿਊਰੋ)- ਸਰਗਮ ਸੰਗੀਤ ਕਲਾ ਕੇਂਦਰ (ਰਜਿ.) ਜਲੰਧਰ ਅਤੇ ਦਸ਼ਮੇਸ਼ ਸੰਗੀਤ ਅਕੈਡਮੀ (ਬਿਆਸ ਢਾਬਸਰ) ਵਲੋਂ ਇੱਕ ਸੰਗੀਤਮਈ ਸ਼ਾਮ ਜਲੰਧਰ ਦੇ ਵਿਰਸਾ ਵਿਹਾਰ ਵਿਖੇ ਮਨਾਈ ਗਈ। ਜਿਸ ਵਿੱਚ ਸੰਗੀਤ ਦੇ ਹਰ ਪੱਖ ਨੂੰ ਮੁੱਖ ਰੱਖਦਿਆਂ ਵੱਖ-ਵੱਖ ਖੇਤਰਾਂ ਤੋਂ ਮਾਹਿਰਾਂ ਵਲੋਂ ਸ਼ਬਦ ਗਾਇਨ, ਸ਼ਾਸਤਰੀ ਸੰਗੀਤ, ਸੂਫੀ, ਗ਼ਜ਼ਲ ਅਤੇ ਫਿਲਮੀ ਗੀਤ, ਪੰਜਾਬੀ ਗੀਤ, ਦਿਲਰੁਬਾ, ਕਲਾਸੀਕਲ ਡਾਂਸ ਅਤੇ ਭੰਗੜੇ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਸਬੰਧੀ ਪ੍ਰੋਫੈਸਰ ਭੁਪਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਨਾਂ ਕਲਾਵਾਂ ਵੱਲ ਮੋੜਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਅਨਾਮਿਕਾ, ਕਨਿਕਾ ਅਤੇ ਨਵਜੋਤ ਵਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਇਸ਼ਾਨੀ, ਹਰਸਿਮਰਤ, ਕ੍ਰਿਤਿਕਾ, ਭਰਤ ਸੂਫੀ ਅਤੇ ਮਮਤਾ ਖੋਸਲਾ ਵਲੋਂ ਫਿਲਮੀ ਗੀਤ ਪੇਸ਼ ਕੀਤੇ ਗਏ। ਫਿਰ ਵਾਰੀ ਆਈ ਪੰਜਾਬੀ ਗੀਤਾਂ ਦੀ, ਜਿਸ ਵਿੱਚ ਆਰੁਸ਼ ਅਰੋੜਾ ਅਤੇ ਮੈਡਮ ਪ੍ਰਿਆ ਲੂਥਰ ਵਲੋਂ ਸਫਲ ਪੇਸ਼ਕਾਰੀ ਦਿੱਤੀ ਗਈ। ਫਿਰ ਸੂਫੀ ਮਾਹੌਲ ਸਿਰਜਦੇ ਹੋਏ ਜਗਜੀਤ ਬਾਵਾ (ਗ਼ਜ਼ਲ), ਹਰਮਨ ਰਜਵਾਲ, ਸ਼ਿਵਮ ਚੌਹਾਨ ਅਤੇ ਮਨਮੀਤ ਸਿੰਘ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਸਪ੍ਰੀਤ ਸਿੰਘ, ਸੁਖਜਿੰਦਰ ਸਿੰਘ ਨੇ ਸ਼ਾਸਤਰੀ ਦਿਲਰੁਬਾ ਵਾਦਨ ਦੀ ਪੇਸ਼ਕਾਰੀ ਕੀਤੀ। ਮੁੰਬਈ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਕਲਾਕਾਰ ਮਨਜੀਤ ਸਿੰਘ ਜੀ ਨੇ ਅਲਟੋ-ਸੈਕਸੋਫੋਨ ਸਾਜ਼ ਦੀ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਗੁਰਸਿਮਰਨ ਕੌਰ (ਗਾਇਨ) ਅਤੇ ਤਬਲਾ ਸੰਗਤ ਕਰ ਰਹੇ ਸਿਮਰਪ੍ਰੀਤ ਸਿੰਘ ਅਤੇ ਸਾਥੀਆਂ ਨੇ ਸ਼ਾਸਤਰੀ ਗਾਇਨ ਰਾਹੀਂ ਇਸ ਸੰਗੀਤਕ ਸ਼ਾਮ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ ਅਤੇ ਦਰਸ਼ਕਾਂ ਦੇ ਮਨਾਂ ਵਿੱਚ ਵੱਸ ਗਏ। ਅੰਤ ਵਿੱਚ ਸ਼ਾਸਤਰੀ ਨ੍ਰਿਤ (ਕੱਥਕ) ਦੀ ਪੇਸ਼ਕਾਰੀ ਖੁਸ਼ੀ ਬੱਤਰਾ ਵਲੋਂ ਬਾਖੂਬੀ ਦਿੱਤੀ ਗਈ। ਮਹਿਫਲ ਦਾ ਸਮਾਪਨ ਪੰਜਾਬੀ ਸੱਭਿਆਚਾਰ ਦੇ ਵਿਸ਼ੇਸ਼ ਰੰਗ ਵਿੱਚ ਯੁਵਰਾਜ, ਅਰਵਿੰਦਰ, ਗਗਨਪ੍ਰੀਤ ਵਲੋਂ ਭੰਗੜੇ ਦੀ ਪੇਸ਼ਕਾਰੀ ਨਾਲ ਹੋਇਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਚੰਦਰ ਮੋਹਨ ਸ਼ਰਮਾ ਜੀ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਸ਼ਿਵ ਕੇ. ਗੁਪਤਾ ਜੀ ਸਨ। ਇਨਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਬਾਬਾ ਜਾਗੀਰ ਸਿੰਘ, ਬਾਬਾ ਮੁਖਤਿਆਰ ਸਿੰਘ, ਬਾਬਾ ਮਨੀ ਸਿੰਘ, ਸਾਈਂ ਦਲਵੀਰ ਸ਼ਾਹ ਜੀ, ਏ.ਐੱਸ. ਆਜ਼ਾਦ (ਚੀਫ ਐਡੀਟਰ ‘ਰਜਨੀ’ ਮੈਗਜ਼ੀਨ), ਗਾਇਕ ਜਗਜੀਤ ਚੀਮਾ, ਡਾ. ਅਮਰਜੀਤ ਰਾਲੋਵਾਲ, ਜਸਪ੍ਰੀਤ ਕੌਰ, ਸਤੀਸ਼ ਕੁਮਾਰ ਸ਼ਰਮਾ, ਸ਼੍ਰੀ ਮੌਦਗਿਲ ਜੀ ਅਤੇ ਹੋਰ ਬਹੁਤ ਸਾਰੇ ਖਾਸ ਮਹਿਮਾਨ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਤਰੁਣਪਾਲ ਸਿੰਘ ਅਤੇ ਮੈਡਮ ਉਰਵਸ਼ੀ ਨੇ ਬਾਖੂਬੀ ਢੰਗ ਨਾਲ ਨਿਭਾਇਆ। ਫਿਰ ਆਏ ਹੋਏ ਸਾਰੇ ਹੀ ਮਹਿਮਾਨਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਇਹ ਸੰਗੀਤਮਈ ਸ਼ਾਮ ਅਭੁੱਲ ਯਾਦਾਂ ਛੱਡਦੀ ਹੋਈ ਸੰਪੰਨ ਹੋਈ। ਇਹ ਜਾਣਕਾਰੀ ਪ੍ਰੋਗਰਾਮ ਦੇ ਮੀਡੀਆ ਐਡਵਾਈਜ਼ਰ ਜਸਵਿੰਦਰ ਸਿੰਘ ਆਜ਼ਾਦ ਵਲੋਂ ਦਿੱਤੀ ਗਈ।

Leave a Reply