ਜਿਲਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ 7680 ਐਮ.ਐਲ ਸ਼ਰਾਬ ਨਜਾਇਜ, 180 ਲੀਟਰ ਲਾਹਣ, ਚਾਲੂ ਭੱਠੀ ਕੀਤੀ ਬ੍ਰਾਮਦ

ਜਲੰਧਰ 30 ਅਪ੍ਰੈਲ (ਜਸਵਿੰਦਰ ਆਜ਼ਾਦ)- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਰਾਜਵੀਰ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਲਖਵੀਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 30-04-2019 ਨੂੰ ਇੰਸਪੈਕਟਰ ਪਵਿੱਤਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਟੀਮ ਨੇ 7680 ਐਮ.ਐਲ ਸ਼ਰਾਬ ਨਜਾਇਜ, 180 ਲੀਟਰ ਲਾਹਣ, ਚਾਲੂ ਭੱਠੀ ਦਾ ਸਮਾਨ ਬਰਾਮਦ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਲਖਵੀਰ ਸਿੰਘ ਪੀ.ਪੀ.ਐਸ ਉੱਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲਾ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਏ.ਐਸ.ਆਈ ਬਲਕਾਰ ਸਿੰਘ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਦੇ ਚੁਰੱਸਤਾ ਪਿੰਡ ਬੱਗਾ ਮੌਜੂਦ ਸੀ ਕਿ ਇਤਲਾਹ ਮਿਲੀ ਕਿ ਪਿੰਡ ਸਾਂਦਾ ਵਿਖੇ ਕਸ਼ਮੀਰ ਲਾਲ ਪੁੱਤਰ ਪ੍ਰੀਤਮ ਵਾਸੀ ਸਾਂਦਾ ਥਾਣਾ ਸ਼ਾਹਕੋਟ ਆਪਣੇ ਘਰ ਵਿੱਚ ਭੱਠੀ ਲਗਾ ਕੇ ਸ਼ਰਾਬ ਨਜਾਇਜ ਕਸੀਦ ਕਰ ਰਿਹਾ ਹੈ। ਜਿਸ ਤੇ ਏ.ਐਸ.ਆਈ ਬਲਕਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਸਾਂਦਾ ਪੁੱਜ ਕੇ ਕਸ਼ਮੀਰ ਲਾਲ ਦੇ ਘਰ ਰੇਡ ਕੀਤਾ ਤਾਂ ਕਸ਼ਮੀਰ ਲਾਲ ਪੁਲਿਸ ਪਾਰਟੀ ਨੂੰ ਦੇਖ ਕੇ ਮੌਕਾ ਤੋ ਭੱਜ ਗਿਆ ਅਤੇ ਇਸ ਦੇ ਘਰੋ 7680 ਐਮ.ਐਲ ਸ਼ਰਾਬ ਨਜਾਇਜ, 180 ਲੀਟਰ ਲਾਹਣ, ਚਾਲੂ ਭੱਠੀ ਦਾ ਸਮਾਨ ਬ੍ਰਾਮਦ ਕੀਤਾ ਗਿਆ ਹੈ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 72 ਮਿਤੀ 30.04.19 ਅਫ਼ਧ 61ਫ਼1ਫ਼14 ਓਣ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ।
ਬ੍ਰਾਮਦਗੀ :- 7680 ਐਮ.ਐਲ ਸ਼ਰਾਬ ਨਜਾਇਜ
180 ਲੀਟਰ ਲਾਹਣ
ਚਾਲੂ ਭੱਠੀ ਦਾ ਸਮਾਨ

Leave a Reply