ਸੇਂਟ ਸੋਲਜਰ ਨੇ ਬੀ.ਬੀ.ਏ ਦੀ ਮਾਨਸੀ ਨੂੰ ਦਿੱਤੀ 14000 ਦੀ ਸਕਾਲਰਸ਼ਿਪ

ਜਲੰਧਰ 24 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਜ਼ਿਆਦਾ ਤੋਂਂ ਜ਼ਿਆਦਾ ਸਿੱਖਿਆ ਦੇ ਨਾਲ ਜੋੜਨ ਦੇ ਮੰਤਵ ਨਾਲ ਦਿੱਤੀ ਜਾਂਦੀ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦੇ ਅਧੀਨ ਹਜਾਰਾਂ ਵਿਦਿਆਰਥੀ ਆਰਥਿਕ ਰੂਪ ਨਾਲ ਕਮਜੋਰ ਹੋਣ ਦੇ ਬਾਵਜੂਦ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸਦੇ ਚਲਦੇ ਬਿਜ਼ਨੇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਚਾਹਵਾਨ ਬੀ.ਬੀ.ਏ ਪਹਿਲੇ ਸਮੈਸਟਰ ਦੀ ਵਿਦਿਆਰਥਣ ਮਾਨਸੀ ਨੂੰ 14000 ਦੀ ਸਕਾਲਰਸ਼ਿਪ ਦਿੱਤੀ ਗਈ। ਇਸ ਸਕਾਲਰਸ਼ਿਪ ਦਾ ਚੈਕ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਭੇਂਟ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਮਾਨਸੀ ਦੇ ਪਿਤਾ ਦੀ ਪਿਛਲੇ ਮਹੀਨੇ ਰੋਡ ਐਕਸੀਡੇਂਟ ਵਿੱਚ ਮੌਤ ਹੋ ਗਈ ਅਤੇ ਘਰ ਦੇ ਆਰਥਕ ਹਾਲਤ ਬਹੁਤ ਕਮਜੋਰ ਹੋਣ ਦੇ ਕਾਰਨ ਫੀਸ ਦੇਣਾ ਮੁਸ਼ਕਲ ਹੋ ਚੂਕਿਆ ਸੀ। ਸ਼੍ਰੀਮਤੀ ਚੋਪੜਾ ਨੇ ਬੇਸਟ ਵਿਸ਼ੀਜ਼ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਮਾਨਸੀ ਦੀ ਕਾਲਜ ਵਿੱਚ ਪੜਾਈ ਅਤੇ ਹੋਰ ਗਤੀਵਿਧੀਆਂ ਦੀ ਪਰਫਾਰਮੇਂਸ ਦੇ ਆਧਾਰ ‘ਤੇ ਅਗਲੇ ਸਾਲ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ ਤਾਂਕਿ ਆਪਣਾ ਅਤੇ ਆਪਣੇ ਮਾਤਾ ਦਾ ਭਵਿੱਖ ਸਵਾਰ ਸਕੇ। ਮਾਨਸੀ ਦੀ ਮਾਤਾ ਸ਼੍ਰੀਮਤੀ ਨੀਰੂ ਨੇ ਸੇਂਟ ਸੋਲਜਰ ਦਾ ਧੰਨਵਾਦ ਕੀਤਾ।

Leave a Reply