ਸੇਂਟ ਸੋਲਜਰ ਖਿਡਾਰੀਆਂ ਨੇ ਇੱਕ ਵਾਰ ਫਿਰ ਚਮਕਾਇਆ ਨਾਮ, ਜਿੱਤੇ 8 ਮੈਡਲ

ਜਲੰਧਰ 12 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਭੋਗਪੁਰ ਬ੍ਰਾਂਚ ਦੇ ਖਿਡਾਰੀਆਂ ਨੇ ਇੱਕ ਵਾਰ ਡਿਸਟਰਿਕਟ ਅਥਲੈਟਿਕ ਚੈਂਪਿਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤਕੇ ਸੰਸਥਾ ਦਾ ਨਾਮ ਚਮਕਾਇਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਡਾਇਰੇਕਟਰ ਭੂਪਿੰਦਰ ਸਿੰਘ ਅਟਵਾਲ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਅੰਡਰ 14 ਵਿੱਚ ਹਾਈ ਜੰਪ ਵਿੱਚ ਗੁਰਜੋਤ ਸਿੰਘ ਨੇ ਗੋਲਡ, ਲਾਂਗ ਜੰਪ ਵਿੱਚ ਅਰਵਿੰਦ ਨੇ ਸਿਲਵਰ, ਰਿਲੇ ਵਿੱਚ ਹਰਮੀਤ, ਸ਼ਰਨਵੀਰ, ਜਸਲੀਨ, ਖੁਸ਼ਨੂਰ ਨੇ ਸਿਲਵਰ, ਸ਼ਾਰਟ ਪੁਟ ਵਿੱਚ ਸ਼ਰੇਆ ਨੇ ਬਰੋਂਜ, ਡਿਸਕਸ ਥਰੋ ਵਿੱਚ ਰਮਨਦੀਪ ਨੇ ਬਰੋਂਜ, 400 ਮੀਟਰ ਵਿੱਚ ਖੁਸ਼ਦੀਪ ਅਤੇ ਰਮਨਦੀਪ ਨੇ ਬਰੋਂਜ ਮੈਡਲ ਪ੍ਰਾਪਤ ਕੀਤੇ ਹਨ। ਡਾਇਰੇਕਟਰ ਭੂਪਿੰਦਰ ਸਿੰਘ ਅਟਵਾਲ ਨੇ ਇਸਨੂੰ ਵਿਦਿਆਰਥੀਆਂ ਦੀ ਮਿਹਨਤ ਦੱਸਿਆ। ਚੇਅਰਮੈਨ ਅਨਿਲ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਇਸੇ ਤਰ੍ਹਾਂ ਹੀ ਮਿਹਨਤ ਕਰਣ ਲਈ ਪ੍ਰੇਰਿਤ ਕੀਤਾ। ਪਿਛਲੇ ਦਿਨਾਂ ਭੋਗਪੁਰ ਬ੍ਰਾਂਚ ਦੇ ਵਿਦਿਆਰਥੀਆਂ ਨੇ ਰੂਰਲ ਗੇਮਸ ਪੰਜਾਬ ਸਟੇਟ ਚੈਂਪਿਅਨਸ਼ਿਪ ਵਿੱਚ 116 ਮੈਡਲ ਅਤੇ ਸੀ.ਬੀ.ਐੱਸ.ਈ ਕਲਸਟਰ ਖੋਹ-ਖੋਹ ਟੂਰਨਾਮੇਂਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ।

Leave a Reply