ਨੇਤਰਦਾਨ ਕਰਣ ਦੇ ਸੰਦੇਸ਼ ਨਾਲ ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਦ੍ਰਸ਼ਿਟੀ ਦਿਵਸ

ਜਲੰਧਰ 8 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਦੇ ਨਾਲ ਵਿਸ਼ਵ ਦ੍ਰਸ਼ਿਟੀ ਦਿਵਸ (ਵਰਲਡ ਸਾਇਟ ਡੇ) ਮਨਾਇਆ ਗਿਆ ਜਿਸ ਵਿੱਚ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਈ। ਸੇਂਟ ਸੋਲਜਰ ਦੇ ਵਿਦਿਆਰਥੀਆਂ ਅਤੇ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਨੇ ਨੱਚਦੇ ਗਾਉਂਦੇ ਹੋਏ ਇਸ ਦਿਨ ਨੁੰ ਮਨਾਇਆ ਅਤੇ ਸੇਂਟ ਸੋਲਜਰ ਵਿਦਿਆਰਥੀਆਂ ਨੇ ਨੇਤਰਦਾਨ ਕਰਣ ਦੀ ਸਹੁੰ ਲਈ ਅਤੇ ਸਭ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਅੰਧ ਵਿਦਿਆਲੇ ਨੇ ਹਰਮੋਨਿਅਮ, ਤਬਲਾ’ਤੇ ਗੀਤ ਗਾਉਂਦੇ ਹੋਏ ਇਸ ਮੰਨਣ ਲਈ ਮਜ਼ਬੂਰ ਕੀਤਾ ਕਿ ਸਹੂਲਤਾਂ ਦਾ ਨਾ ਹੋਣਾ ਕਦੇ ਵੀ ਸਾਨੂੰ ਅੱਗੇ ਵੱਧਣ ਤੋਂ ਨਹੀਂ ਰੋਕ ਸਕਦਾ। ਸ਼੍ਰੀਮਤੀ ਸੰਗੀਤਾ ਚੋਪੜਾ ਨੇ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਲਾ ਲਈ ਸਨਮਾਨਿਤ ਕੀਤਾ ਅਤੇ ਕਿਹਾ ਕਿ ਨੇਤਰਹੀਣ ਅਤੇ ਘੱਟ ਸੁਵਿਧਾ ਹੋਣ ਦੇ ਬਾਵਜੂਦ ਵੀ ਇਹ ਬੱਚੇ ਕਿਸੇ ਨਾਲ ਘੱਟ ਨਹੀਂ ਹਨ ਅਤੇ ਅਸੀ ਇਨ੍ਹਾਂ ਦੀ ਪੜਾਈ, ਚੰਗੀ ਸਿਹਤ, ਹੋਰ ਸਹੂਲਤਾਂ ਨੂੰ ਲੈ ਕੇ ਹਮੇਸ਼ਾ ਇਨ੍ਹਾਂ ਦੇ ਨਾਲ ਖੜੇ ਹਾਂ। ਉਨ੍ਹਾਂ ਨੇ ਸੇਂਟ ਸੋਲਜਰ ਵਿਦਿਆਰਥੀਆਂ ਅਤੇ ਹੋਰ ਸਭ ਨੂੰ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਨੂੰ ਕਿਹਾ।

Leave a Reply