ਸੇਂਟ ਸੋਲਜਰ ਲਾਅ ਕਾਲਜ ਨੇ ਰਕਤਦਾਨ ਕਰ ਮਨਾਇਆ ਸ਼ਹੀਦ-ਏ-ਆਜ਼ਮ ਦਾ ਜਨਮਦਿਵਸ

40 ਯੂਨਿਟ ਰਕਤਦਾਨ ਕਰ ਭਗਤ ਸਿੰਘ ਨੂੰ ਕੀਤਾ ਸਲਾਮ
ਜਲੰਧਰ 29 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਲਾਅ ਕਾਲਜ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮਦਿਵਸ ‘ਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਹਿਊਮੈਨਿਟੀ ਇਨ ਐਕਸ਼ਨ ਵੇਲਫੇਅਰ ਸੋਸਾਇਟੀ ਤੋਂ ਸੁਖਵਿੰਦਰ ਸਿੰਘ ਅਤੇ ਸਿਵਲ ਹਸਪਤਾਲ ਜਲੰਧਰ ਤੋਂ ਡਾ.ਨਵਨੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਰੂਪ ਨਾਲ ਮੌਜੂਦ ਹੋਈ। ਜਿਨ੍ਹਾਂ ਦਾ ਸਵਾਗਤ ਡਾਇਰੇਕਟਰ ਡਾ.ਸੁਭਾਸ਼ ਸ਼ਰਮਾ, ਪ੍ਰੋ.ਸਿਮੀ ਥਿੰਦ, ਪ੍ਰੋ.ਮੋਨਿਕਾ ਖੰਨਾ, ਪ੍ਰੋ.ਰਿੰਕਾ ਰਾਣੀ, ਪ੍ਰੋ.ਬਲਵਿੰਦਰ ਕੌਰ ਵਲੋਂ ਕਾਲਜ ਦੀ ਰੇਡ ਰਿਬਨ ਸੋਸਾਇਟੀ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਐਲ.ਐਲ.ਬੀ, ਬੀ.ਏ ਐਲ.ਐਲ.ਬੀ, ਬੀ.ਬੀ.ਏ ਐਲ.ਐਲ.ਬੀ, ਬੀ.ਕਾਮ ਐਲ.ਐਲ.ਬੀ ਆਦਿ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ 40 ਯੂਨਿਟ ਖੂਨਦਾਨ ਕੀਤਾ ਅਤੇ ਸ਼ਹੀਦ ਭਗਤ ਸਿੰਘ ਨੂੰ ਸੈਲੂਟ ਕੀਤਾ। ਡਾ.ਸੁਭਾਸ਼ ਸ਼ਰਮਾ, ਡਾ. ਨਵਨੀਤ ਕੌਰ, ਡਾ.ਰੇਨੂ, ਡਾ. ਹਰਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਖੂਨਦਾਨ ਕਰਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕਰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਖੂਨਦਾਨ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਖੂਨ ਨਾਲ ਕਿਸੇ ਜਰੂਰਤਮੰਦ ਦੀ ਜਾਨ ਬਚ ਸਕਦੀ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ- ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਅਤੇ ਕਾਲਜ ਵਲੋਂ ਭਗਤ ਸਿੰਘ ਦੇ ਜਨਮਦਿਵਸ ਤੇ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਭਵਿੱਖ ਵਿੱਚ ਵੀ ਖੂਨਦਾਨ ਕਰਣ ਦੇ ਲਈ ਪ੍ਰੇਰਿਤ ਕੀਤਾ।

Leave a Reply