ਸੇਂਟ ਸੋਲਜਰ ਨੇ ਮਨਾਇਆ ਇੰਜੀਨਿਅਰਸ ਦਿਵਸ, ਇੰਜੀਨਿਅਰਿੰਗ ਇੱਕ ਮਹਾਨ ਫੀਲਡ : ਪਿ੍ਰੰਸ ਚੋਪੜਾ

Punjabi

ਜਲੰਧਰ 15 ਸਤੰਬਰ (ਜਸਵਿੰਦਰ ਆਜ਼ਾਦ)- ਮਹਾਨ ਭਾਰਤੀ ਇੰਜੀਨਿਅਰ ਭਾਰਤ ਰਤਨ ਮਕੋਸ਼ਗੁੰਡਮ ਵਿਸ਼ਵੇਸ਼ਵਰਇਯਾ (Mokshagundam Visvesvaraya) ਦੇ ਜਨਮ ਦਿਵਸ ਨੂੰ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਲੋਂ ਇੰਜੀਨਿਅਰਸ ਦਿਵਸ ਵਜੋਂ ਮਨਾਇਆ ਗਿਆ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਪਿ੍ਰੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਵਲੋਂ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੀ ਗਈ। ਇਸ ਮੌਕੇ ਫੈਕਲਟੀ ਮੈਂਬਰਸ ਅਤੇ ਵਿਦਿਆਰਥੀਆਂ ਨੇ ਸਰ ਮਕੋਸ਼ਗੁੰਡਮ ਵਿਸ਼ਵੇਸ਼ਵਰਇਯਾ ਦੀ ਤਸਵੀਰ’ਤੇ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ। ਇਸਦੇ ਨਾਲ ਹੀ ਇੰਜੀਨਿਅਰਰਿੰਗ ਐਪਲੀਕੇਸ਼ਨਸ’ਤੇ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਟਰੇਡਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਜਿਨ੍ਹਾਂਵਿੱਚੋ ਮੁਜਾਕਿਰਾ ਨਾਬੀ, ਪਰਮਜੀਤ ਕੌਰ ਨੇ ਪਹਿਲਾ, ਗੁਰਸਿਮਰਨ ਸਿੰਘ, ਮੁਨੀਬ ਨੇ ਦੂਸਰਾ, ਭਾਨੁਕਾ ਬੰਸਲ, ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਇੰਜੀਨਿਅਰਸ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇੰਜੀਨਿਅਰਿੰਗ ਫੀਲਡ ਇੱਕ ਮਹਾਨ ਫੀਲਡ ਹੈ ਅਤੇ ਭਾਰਤ ਆਈਟੀ ਦੇ ਖੇਤਰ ਵਿੱਚ ਦੁਨੀਆ ਦੇ ਆਗੂ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇੰਜੀਨਿਅਰਿੰਗ ਦਾ ਖੇਤਰ ਬਹੁਤ ਵੱਡਾ ਹੈ ਅਤੇ ਇਸ ਵਿੱਚ ਬਹੁਤਸਾਰੀਆਂ ਸੰਭਾਵਨਾਵਾਂ ਹਨ।

Leave a Reply