ਸੇਂਟ ਸੋਲਜਰ ‘ਚ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ

ਵਿਦਿਆਰਥੀਆਂ ਦੀ ਐਨਰਜੀ ਨੂੰ ਠੀਕ ਦਿਸ਼ਾ ਦੇਣੀ ਅਧਿਆਪਕ ਦੀ ਜ਼ਿੰਮੇਦਾਰੀ :ਆਰ.ਪੀ ਮਿੱਤਲ
ਜਲੰਧਰ 9 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਮੈਨੇਜਮੇਂਟ ਐਂਡ ਟੇਕਨਿਕਲ ਇੰਸਟੀਚਿਊਟ ਵਲੋਂ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਅਤੇ ਰਿਟਾਰਡ ਏਡੀਜੀਪੀ ਆਰ.ਪੀ ਮਿੱਤਲ, ਓਰਥਪੇਡੀਕ ਸਰਜਨ ਡਾ. ਸਤਪਾਲ ਗੁਪਤਾ ਮੁੱਖ ਬੁਲਾਰੇ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ . ਮਨਹਰ ਅਰੋੜਾ, ਡਾਇਰੇਕਟਰ ਡਾ.ਆਰ. ਕੇ ਪੁਸ਼ਕਰਣਾ ਵਲੋਂ ਕੀਤਾ ਗਿਆ। ਸ਼੍ਰੀ ਆਰ.ਪੀ ਮਿੱਤਲ ਨੇ ਕਿਹਾ ਕਿ ਵਿਦਿਆਰਥੀ ਊਰਜਾਵਾਨ ਅਤੇ ਉਤਸ਼ਾਹੀ ਹੁੰਦੇ ਹਨ, ਇਹ ਇੱਕ ਅਧਿਆਪਕ ਦੀ ਜ਼ਿੰਮੇਦਾਰੀ ਹੈ ਕਿ ਉਹ ਉਸ ਊਰਜਾ ਨੂੰ ਸਹੀ ਦਿਸ਼ਾ ਵਿੱਚ ਜਾਣ ਲਈ ਪ੍ਰੇਰਿਤ ਕਰੇ ਜਾਂ ਮਾਰਗਦਰਸ਼ਨ ਕਰੇ।ਡਾ. ਸਤਪਾਲ ਅਰੋੜਾ ਨੇ ਫੈਕਲਟੀ ਮੈਬਰਾਂ ਨੂੰ ਅੱਗੇ ਆਕੇ ਆਪਣੀ ਮੋਟਿਵੇਸ਼ਨ ਅਤੇ ਤਜੁਰਬੇ ਨੂੰ ਸਭ ਦੇ ਨਾਲ ਸਾਂਝਾ ਕਰਨ ਨੂੰ ਕਿਹਾ। ਉਨ੍ਹਾਂਨੇ ਕਿਹਾ ਕਿ ਇਸ ਪ੍ਰਕਾਰ ਅਸੀ ਇੱਕ-ਦੂਸਰੇ ਤੋਂ ਵੀ ਸਿੱਖਦੇ ਹਾਂ। ਉਨ੍ਹਾਂਨੇ ਆਪਣੇ ਜੀਵਨ ਦੇ ਅਨੁਭਵ ਵੀ ਸਾਂਝੇ ਕੀਤੇ। ਇਸ ਮੌਕੇ ‘ਤੇ ਰਿਟਾਰਡ ਏਆਈਜੀ ਮੰਜੀਤ ਸਿੰਘ, ਕਮਾਂਡੇਂਟ 75ਵੀਂ ਬੈਟਲਿਅਨ ਪੀਏਪੀ ਰਾਜਿੰਦਰ ਸਿੰਘ, ਰਿਟਾਰਡ ਐਸਐਸਪੀ ਸੁਦੇਸ਼ ਅਗਨੀਹੋਤਰੀ, ਰਿਟਾਰਡ ਐਸਐਸਪੀ ਦਿਲਬਾਗ ਗਿੱਲ, ਰਿਟਾਰਡ ਐਸਪੀ ਹਰੀਸ਼ ਕੁਮਾਰ, ਭਰਤ ਮਰਵਾਹਾ, ਸ਼ਾਮ ਲਾਲ ਗੁਪਤਾ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਅਪਡੇਟ ਕਰਣਾ ਬਹੁਤ ਜਰੂਰੀ ਹੈ ਤਾਂਕਿ ਪੜਾਈ ਵਿੱਚ ਆਉਣ ਵਾਲੇ ਹਰ ਚੈਲੇਂਜ ਵਿੱਚ ਉਹ ਵਿਦਿਆਰਥੀਆਂ ਦੀ ਮਦਦ ਕਰ ਸਕਣ।

Leave a Reply