ਸੇਂਟ ਸੋਲਜਰ ਫਾਰਮੈਸੀ ਵਿੱਚ ਸਨਦੀਪ ਕੌਰ ਮਿਸ ਅਤੇ ਅਮਰਿੰਦਰ ਸਿੰਘ ਬਣਿਆ ਮਿਸਟਰ ਫਰੈਸ਼ਰ

Punjabi

ਜਲੰਧਰ 12 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੈਸੀ ਵਲੋਂ ਬੀ.ਫਾਰਮੈਸੀ, ਐਮ ਫਾਰਮੈਸੀ, ਡੀ ਫਾਰਮੈਸੀ ਆਦਿ ਕੋਰਸਿਸ ਵਿੱਚ ਆਏ ਨਵੇ ਵਿਦਿਆਰਥੀਆਂ ਲਈ ਸੀਨਿਅਰ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ ਕਰਵਾਈ ਗਈ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਅਮਰਪਾਲ ਸਿੰਘ, ਫੈਕਲਟੀ ਮੈਂਬਰਸ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੇ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਸੋਲੋ ਡਾਂਸ, ਗਰੁੱਪ ਡਾਂਸ, ਭੰਗੜਾ, ਗਿੱਧਾ, ਕੋਰਿਉਗ੍ਰਾਫੀ ਆਦਿ ਪੇਸ਼ ਕੀਤੀ ਗਈ। ਇਸਦੇ ਇਲਾਵਾ ਵਿਦਿਆਰਥੀਆਂ ਨੇ ਮਾਡਲਿੰਗ ਵੀ ਪੇਸ਼ ਕੀਤੀ ਗਈ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਈ ਪ੍ਰਕਾਰ ਦੀ ਗੇਮਾਂ ਵੀ ਕਰਵਾਈਆਂ ਗਈਆ। ਇਸ ਮੌਕੇ ਉੱਤੇ ਨੂੰ ਮਿਸ ਅਤੇ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ। ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਭ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕੀਤਾ ਅਤੇ ਉਨਾਂ੍ਹ ਨੂੰ ਸੰਸਥਾ ਦੇ ਨਿਯਮਾਂ ਨਾਲ ਜਾਣੂ ਕਰਵਾਇਆ।

2 thoughts on “ਸੇਂਟ ਸੋਲਜਰ ਫਾਰਮੈਸੀ ਵਿੱਚ ਸਨਦੀਪ ਕੌਰ ਮਿਸ ਅਤੇ ਅਮਰਿੰਦਰ ਸਿੰਘ ਬਣਿਆ ਮਿਸਟਰ ਫਰੈਸ਼ਰ

Leave a Reply