ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਬੁਜੁਰਗਾਂ ਦੇ ਨਾਲ ਮਨਾਇਆ ਗਰੈਂਡ ਪੇਰੇਂਟਸ ਡੇ

ਜਲੰਧਰ 10 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲੱਧੇਵਾਲੀ ਵਲੋਂ ਦਾਦਾ ਦਾਦੀ, ਨਾਨਾ – ਨਾਨੀ, ਬਜੁਰਗਾਂ ਦੇ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੇ ਹੋਏ ਗਰੈਂਡ ਪੇਰੇਂਟਸ ਡੇ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਗਰੈਂਡ ਪੇਰੇਂਟਸ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਅਮਰੀਕ ਸਿੰਘ ਵਲੋਂ ਕੀਤਾ ਗਿਆ। ਇਸ ਇਲਾਵਾ ਵਿਦਿਆਰਥੀਆਂ ਵਲੋਂ ਗਰੈਂਡ ਪੇਰੇਂਟਸ ਲਈ ਮੇਕਿੰਗ ਗਾਰਲੈਂਡ, ਪਿੰਕ ਦਾ ਬੈਂਗਲਸ ਆਦਿ ਮਨੋਰੰਜਕ ਗੇਮਜ਼ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਨੇ ਨਾਨਾ – ਨਾਨੀ, ਦਾਦਾ – ਦਾਦੀ ਨੂੰ ਸਮਰਪਿਤ ਇੱਕ ਭਾਵੁਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿੱਚ ਉਨ੍ਹਾਂਨੇ ਵੱਡੇ- ਬਜੁਰਗਾਂ ਨੂੰ ਪਰਿਵਾਰ ਦੀ ਨੀਂਹ ਦੱਸਦੇ ਹੋਏ ਉਨ੍ਹਾਂ ਦਾ ਸਨਮਾਨ ਕਰਣ ਦਾ ਸੰਦੇਸ਼ ਦਿੱਤਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਜੇਕਰ ਅਸੀ ਆਪਣੇ ਬੱਚਿਆਂ ਨੂੰ ਸੰਸਕਾਰਾਂ ਨਾਲ ਜੋੜਨਾ ਚਾਹੁੰਦੇ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਗਰੈਂਡ ਪੈਰੇਂਟਸ ਤੋਂ ਦੂਰ ਨਾ ਕਰੋ ਕਿਉਂਕਿ ਉਹ ਆਪਣੇ ਆਪ ਇੱਕ ਵਿਰਾਸਤ ਹੈ ਅਤੇ ਵਿਰਾਸਤ ਤੋਂ ਦੂਰ ਹੋ ਦੇ ਕੋਈ ਬੱਚਾ ਖੁਸ਼ ਨਹੀਂ ਰਹਿ ਸਕਦਾ।

Leave a Reply