ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿਦਿਆਰਥੀਆਂ ਨੇ ਬਣਾਏ ਨਵਰਾਤਰਿਆ ਦੇ ਪੱਕਵਾਨ

ਜਲੰਧਰ 13 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਵਲੋਂ ਨਵਰਾਤਰਿਆਂ ਦੇ ਮੌਕੇ ਕਈ ਪ੍ਰਕਾਰ ਦੇ ਪੱਕਵਾਨ ਤਿਆਰ ਕੀਤੇ ਗਏ। ਜਿਸ ਵਿੱਚ ਹਰੀਸ਼ ਦੀ ਦੇਖ ਰੇਖ ਵਿੱਚ ਵਿਦਿਆਰਥੀਆਂ ਨੇਵਰਾਤਿਆ ਵਿੱਚ ਖਾਣ ਵਾਲੇ ਕਈ ਪ੍ਰਕਾਰ ਦੇ ਪੱਕਵਾਨ ਜਿਵੇਂ ਕਿਮਚੀ ਸਲਾਦ, ਬਨਾਨਾ ਕਾਕਟੇਲ, ਕੈਪਸ ਸਲਾਦ, ਥਰੀ ਬੀਨ, ਕਲੋਕ ਸਲਾਦ, ਏਂਟੀ ਪਾਸਤਾ ਇਨ ਕਾਕਟੇਲ ਸੌਸੇ, ਸਪ੍ਰਾਉਟ, ਮੇਕਸਿਕਨ ਸਲਾਦ, ਹੰਗੇਰਿਅਨ ਕੁਕੁੰਬਰ ਸਲਾਦ ਆਦਿ ਤਿਆਰ ਕੀਤੇ ਗਏ। ਪ੍ਰਿੰਸੀਪਲ ਸਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਮੇਂ ਵਿੱਚ ਨਵਰਾਤਰਿਆਂ ਦੇ ਦਿਨਾਂ ਵਿੱਚ ਇਨ੍ਹਾਂ ਪੱਕਵਾਨਾਂ ਦੀ ਬਹੁਤ ਮੰਗ ਹੈ ਅਤੇ ਲੋਕ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਵਿਦਿਆਰਥੀਆਂ ਅਭੀਨਵ, ਰੀਨਾ, ਪੁਨੀਤਪਾਲ, ਰੋਹਿਤ, ਰਾਹੁਲ, ਨਿਤੇਸ਼, ਹਿਮਾਨਸ਼ੁ, ਸਿਮਰਜੀਤ, ਗੁਰਪ੍ਰੀਤ ਆਦਿ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਕਿਉਂਕਿ ਪਹਿਲਾਂ ਲੋਕ ਵਰਤ ਵਿੱਚ ਪੂਰੀ ਪਕੋੜਾ, ਮਿਠਾਈਆਂ ਆਦਿ ਖਾਂਦੇ ਸੀ ਪਰ ਅੱਜ ਕਲ ਘੱਟ ਕੈਲਰੀ ਵਾਲੇ ਪੱਕਵਾਨ ਚਲਦੇ ਹਨ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਇਸ ਪ੍ਰਕਾਰ ਦੀ ਵਰਕਸ਼ਾਪ ਬਹੁਤ ਜਰੂਰੀ ਦੱਸੀ।

Leave a Reply