ਸੇਂਟ ਸੋਲਜਰ ਹੋਟਲ ਮੈਨੇਜਮੇਂਟ ਨੇ ਸਵੱਛਤਾ ਪਖਵਾੜਾ ਮੁਹਿੰਮ ਦੇ ਤਹਿਤ ਰੇਲਵੇ ਸਟੇਸ਼ਨ ਕੀਤਾ ਸਾਫ਼

ਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੇਕਨੋਲਾਜੀ ਵਲੋਂ 17 ਸਿਤੰਬਰ ਤੋਂ 30 ਸਿਤੰਬਰ ਤੱਕ ਕੀਤੇ ਜਾ ਰਹੇ ਸਵੱਛਤਾ ਪਖਵਾੜਾ ਮੁਹਿੰਮ ਦੇ ਤਹਿਤ ਜਲੰਧਰ ਰੇਲਵੇ ਸਟੇਸ਼ਨ ‘ਤੇ ਸਫਾਈ ਅਭਿਆਨ ਚਲਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਕਾਰਜ ‘ਚ ਉਨ੍ਹਾਂ ਦਾ ਸਾਥ ਦੇਣ ਲਈ ਜਲੰਧਰ ਸੇਂਟਰਲ ਐੱਮਐੱਲਏ ਰਾਜਿੰਦਰ ਬੇਰੀ, ਸੇਂਟ ਸੋਲਜਰ ਗਰੁੱਪ ਦੀ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ, ਪ੍ਰਿੰਸੀਪਲ ਸੰਦੀਪ ਲੋਹਾਨੀ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ। ਜਲੰਧਰ ਰੇਲਵੇ ਦੇ ਸਟੇਸ਼ਨ ਇਨਚਾਰਜ ਆਰ.ਕੇ ਬਹਿਲ, ਸ਼੍ਰੀ ਦਿਨੇਸ਼ ਪ੍ਰਸਾਦ ਨੇ ਸਭ ਦਾ ਸਵਾਗਤ ਕੀਤਾ ਅਤੇ ਸੰਸਥਾ ਦੀ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਬੈਨਰਸ ਅਤੇ ਪੋਸਟਰਸ ਦੇ ਜਰਇਏ ਸਾਰੇ ਲੋਕਾਂ ਨੂੰ ਸਫਾਈ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀ ਆਪਣੇ ਘਰਾਂ ਵਿੱਚ ਸਫਾਈ ਰੱਖਦੇ ਹਾਂ ਉਸੀ ਪ੍ਰਕਾਰ ਸਾਨੂੰ ਪਬਲਿਕ ਪ੍ਰੋਪਰਟੀ ਜਿਵੇਂ ਰੇਲਵੇ ਸਟੇਸ਼ਨ, ਬਸ ਸਟੈਂਡ, ਪਾਰਕਾਂ ਆਦਿ ਨੂੰ ਵੀ ਆਪਣਾ ਸਮਝਕੇ ਸਫਾਈ ਰੱਖਣਾ ਚਾਹੀਦਾ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਪਲੇਟਫਾਰਮ ਦੇ ਫਰਸ਼, ਸਾਇਨ ਬੋਰਡ, ਪਾਣੀ ਦੇ ਟੂਟੀਆਂ ਆਦਿ ਦੀ ਸਫਾਈ ਕੀਤੀ ਗਈ।ਵਿਦਿਆਰਥੀਆਂ ਨੇ ਨੁੱਕੜ ਨਾਟਕ ਪੇਸ਼ ਕਰਦੇ ਹੋਏ ਸਟੇਸ਼ਨ ‘ਤੇ ਬੈਠੇ ਲੋਕਾਂ ਨੂੰ ਵੀ ਪਬਲਿਕ ਪ੍ਰੋਪਰਟੀ ‘ਤੇ ਸਫਾਈ ਰੱਖਣ ਲਈ ਕਿਹਾ।ਐੱਮਐੱਲਏ ਰਾਜਿੰਦਰ ਬੇਰੀ ਨੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਦਾਰੀ ਦਾ ਅਹਿਸਾਸ ਹੁੰਦਾ ਹੈ।

Leave a Reply