ਸੇਂਟ ਸੋਲਜਰ ਹੋਟਲ ਮੈਨੇਜਮੇਂਟ ਵਿੱਚ ਦਿਖੀ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਵਿਰਸੇ ਦੀ ਝਲਕ

ਵਿਦਿਆਰਥੀਆਂ ਨੇ ਮਨਾਇਆ ਵਰਲਡ ਟੂਰਿਜ਼ਮ ਡੇ
ਜਲੰਧਰ 27 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੇਕਨੋਲਾਜੀ ਵਿੱਚ ਵਿਦਿਆਰਥੀਆਂ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਝਲਕਾਉਂਦੇ ਹੋਏ ਵਰਲਡ ਟੂਰਿਜਮ ਡੇ ਮਨਾਇਆ ਗਿਆ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸੰਦੀਪ ਲੋਹਾਨੀ ਵਲੋਂ ਕੀਤਾ ਗਿਆ। ਪ੍ਰੋਗਰਾਮ ਦਾ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਸਰਸਵਤੀ ਵੰਦਨਾ ਦੇ ਨਾਲ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਭਾਰਤ ਦੀ ਵੱਖ ਵੱਖ ਸੂਬਿਆਂ ਜਿਵੇਂ ਰਾਜਸਥਾਨੀ, ਪੰਜਾਬੀ, ਕਸ਼ਮੀਰੀ, ਗੁਜਰਾਤੀ ਆਦਿ ਦੇ ਵਿਰਸੇ ਨੂੰ ਪੇਸ਼ ਕਰਦੇ ਹੋਏ ਉੱਥੇ ਦੇ ਲੋਕ ਨਾਚ, ਸੋਲੋ ਗੀਤ, ਗਰੁੱਪ ਡਾਂਸ ਆਦਿ ਪੇਸ਼ ਕੀਤਾ। ਇਸਦੇ ਨਾਲ ਹੀ ਵਿਦਿਆਰਥੀਆਂ ਵਿੱਚ ਟੂਰਿਜ਼ਮ ਡੇ ‘ਤੇ ਵੱਖ ਵੱਖ ਪ੍ਰਕਾਰ ਦੀਆਂ ਮੁਕਾਬਲੇ ਜਿਵੇਂ ਕਵਿਤਾ ਉਚਾਰਣ, ਰੰਗੋਲੀ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਰੰਗੋਲੀ ਮੇਕਿੰਗ ਮੁਕਾਬਲੇ ਵਿੱਚ ਸਿਮਰਨ ਅਤੇ ਰਾਜੇਸ਼ ਨੇ ਪਹਿਲਾ, ਸਵਿਤਾ ਅਤੇ ਫਰੀਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਸ ਮੌਕੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਟੂਰਿਜ਼ਮ ਡੇ ਦੀ ਵਧਾਈ ਦਿੰਦੇ ਹੋਏ ਇਸ ਖੇਤਰ ਵਿੱਚ ਵੱਧ ਰਹੀ ਆਪਾਰ ਸੰਭਾਵਨਾਵਾਂ ਦੇ ਬਾਰੇ ਵਿੱਚ ਦੱਸਿਆ। ਇਸ ਮੌਕੇ ਗੁਰਦੀਪ ਸਿੰਘ, ਕੀਰਤੀ ਸ਼ਰਮਾ ਆਦਿ ਮੌਜੂਦ ਰਹੇ।

Leave a Reply