ਸੇਂਟ ਸੋਲਜਰ ਵਿੱਚ ਇੰਟਰ ਸਕੂਲ ਮੀਟ ਇੰਪਲਸ 18, 25 ਸਕੂਲਾਂ ਦੇ 350 ਵਿਦਿਆਰਥੀਆਂ ਨੇ ਲਿਆ ਭਾਗ

ਜਲੰਧਰ 16 ਨਵੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਟਰ ਕਾਲਜ ਵਲੋਂ ਇੰਟਰ ਸਕੂਲ ਮੀਟ ਇੰਪਲਸ 18 ਕਰਵਾਇਆ ਗਿਆ ਜਿਸ ਵਿੱਚ ਜਿਲ੍ਹਾ ਐਜੂਕੇਸ਼ਨ ਅਫਸਰ ਸ਼੍ਰੀ ਰਾਮਪਾਲ, ਪੀ.ਸੀ.ਐਸ ਰਵੀ ਕੁਮਾਰ ਦਾਰਾ, ਅਸਿਸਟੇਂਟ ਡਾਇਰੈਕਟਰ ਯੂਥ ਵੈਲਫੇਅਰ ਜਲੰਧਰ ਗੁਰਕਿਰਨ ਸਿੰਘ, ਸੰਤ ਜਗੀਰ ਸਿੰਘ, ਸ਼੍ਰੀਮਤੀ ਸੀਮਾ ਸੋਨੀ, ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਕਰਨਲ ਆਰ. ਕੇ ਖੰਨਾ, ਪ੍ਰਿੰਸੀਪਲ ਮਨਗਿੰਦਰ ਸਿੰਘ ਵਲੋਂ ਕੀਤਾ ਗਿਆ। ਇੰਟਰ ਸਕੂਲ ਮੀਟ ਵਿੱਚ ਰੰਗੋਲੀ, ਪੋਸਟਰ ਮੇਕਿੰਗ, ਪੋਇਮ ਰੇਸਿਟੇਸ਼ਨ, ਕਵਿਜ਼, ਕੋਰਿਉਗਰਾਫੀ, ਫੋਕ ਸਾਂਗ, ਡੇਕਲਾਮੇਸ਼ਨ ਆਦਿ ਮੁਕਾਬਲੇ ਕਰਵਾਏ ਗਏ ਜਿਸ ਵਿੱਚ 25 ਤੋਂ ਜਿਆਦਾ ਸਕੂਲਾਂ ਐਫ.ਸੀ.ਐਸ ਆਦਰਸ਼ ਸੀਨੀਅਰ ਸੇਕੰਡਰੀ ਸਕੂਲ ਨਵਾਸ਼ਹਿਰ, ਸੇਠ ਹੁਕਮ ਚੰਦ ਸਕੂਲ, ਜੀ.ਡੀ ਗੋਇੰਕਾ ਸਕੂਲ, ਫਲੋਰੇਂਟ ਪਬਲਿਕ ਸਕੂਲ, ਬੀ.ਬੀ.ਐਨ ਪਬਲਿਕ ਸਕੂਲ, ਮਾਤਾ ਗੁਜਰੀ ਖਾਲਸਾ ਕਾਲਜ, ਸੇਂਟ ਫਰਾਂਸਿਸ ਕਾਂਵੇਂਟ ਸਕੂਲ, ਲਾਲਾ ਜਗਤ ਨਰਾਇਣ ਸਕੂਲ, ਸੇਂਟ ਸੋਲਜਰ ਪਬਲਿਕ ਸਕੂਲ, ਸੇਂਟ ਸੋਲਜਰ ਗਰੁੱਪ ਆਫ਼ ਸਕੂਲਜ ਦੇ 350 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਇਵੇਂਟਸ ਦੀ ਜਜਮੇਂਟ ਕਿਰਪਾਲ ਸਿੰਘ (ਪ੍ਰਸਿੱਧ ਮਿਊਜਿਕ ਕਲਾਕਾਰ), ਜੱਸੀ ਕੋਚਰ, ਸ਼ਾਇਨਾ ਕੋਚਰ (ਇਵੇਂਟ ਮੈਨੇਜਰ), ਅਕਬੀਰ ਕੌਰ, ਸੁਰਜੀਤ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ, ਸ਼ਾਇਨਾ ਬਤਰਾ, ਮਾਨਵ ਮੁਕੇਸ਼ ਬੈਂਡ ਨੇ ਆਪਣੇ ਗੀਤਾ ਨਾਲ ਸਭ ਦਾ ਮੰਨੋਰੰਜਨ ਕੀਤਾ। ਇਸ ਮੌਕੇ ਡਿਬੇਟ ਵਿੱਚ ਸੇਠ ਹੁਕਮ ਚੰਦ ਸਕੂਲ ਨੇ ਪਹਿਲਾ, ਸੇਂਟ ਫ੍ਰਾਂਸਿਸ ਸਕੂਲ ਨੇ ਦੂਸਰਾ ਸਥਾਨ, ਲਾਲਾ ਜਗਤ ਨਰਾਇਣ ਸਕੂਲ ਨੇ ਤੀਸਰਾ ਸਥਾਨ, ਪੋਸਟਰ ਮੇਕਿੰਗ ਵਿੱਚ ਲਾਲਾ ਜਗਤ ਨਰਾਇਣ ਸਕੂਲ ਨੇ ਪਹਿਲਾ, ਫਲੋਰੇਟ ਪਬਲਿਕ ਸਕੂਲ ਨੇ ਦੂਸਰਾ ਸਥਾਨ, ਸੇਠ ਹੁਕਮ ਚੰਦ ਸਕੂਲ ਨੇ ਤੀਸਰਾ ਸਥਾਨ, ਰੰਗੋਲੀ ਵਿੱਚ ਲਾਲਾ ਜਗਤ ਨਰਾਇਣ ਸਕੂਲ ਨੇ ਪਹਿਲਾ, ਐਫ.ਸੀ.ਐਸ ਆਦਰਸ਼ ਸਕੂਲ ਨੇ ਦੂਸਰਾ ਸਥਾਨ, ਦਰਸ਼ਨ ਐਕਡਮੀ ਨੇ ਤੀਸਰਾ ਸਥਾਨ, ਕੋਰਿਉਗ੍ਰਾਫੀ ਵਿੱਚ ਸਰਕਾਰੀ ਸਕੂਲ ਬਟਾਲਾ ਨੇ ਪਹਿਲਾ, ਬੀ.ਬੀ.ਐਨ ਪਬਲਿਕ ਸਕੂਲ ਨੇ ਦੂਸਰਾ ਸਥਾਨ, ਲਾਲਾ ਜਗਤ ਨਰਾਇਣ ਸਕੂਲ ਨੇ ਤੀਸਰਾ ਸਥਾਨ, ਕਵਿਝ ਵਿੱਚ ਐਫ.ਸੀ.ਐਮ ਆਦਰਸ਼ ਸਕੂਲ਼ ਨੇ ਪਹਿਲਾ, ਦਰਸ਼ਨ ਅਕੈਡਮੀ, ਸੇਂਟ ਫਰਾਂਸਿਸ ਕੋਨਵੇਂਟ ਸਕੂਲ ਕਰਤਾਰਪੁਰ ਨੇ ਦੂਸਰਾ ਸਥਾਨ, ਗਰੁੱਪ ਸਾਂਗ ਵਿੱਚ ਸੇਠ ਹੁਕਮ ਚੰਦ ਐਸ.ਡੀ ਪਬਲਿਕ ਸਕੂਲ ਨੇ ਪਹਿਲਾ, ਲਾਲਾ ਜਗਤ ਨਰਾਇਣ ਸਕੂਲ ਨੇ ਦੂਸਰਾ, ਜੇ.ਯੂ.ਐਸ.ਐਸ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਸਥਾਨ, ਫੋਕ ਸਾਂਗ ਵਿੱਚ ਫਲੋਰੇਂਟ ਪਬਲਿਕ ਸਕੂਲ ਨੇ ਪਹਿਲਾ, ਸੇਠ ਹੁਕਮ ਚੰਦ ਸਕੂਲ ਨੇ ਦੂਸਰਾ, ਲਾਲਾ ਜਗਤ ਨਰਾਇਣ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਏ ਹੋਏ ਮਹਿਮਾਨਾਂ ਵਲੋਂ ਜੇਤੂ ਰਹੇ ਸਭ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ।

Leave a Reply