ਸੇਂਟ ਸੋਲਜਰ ਵਿਦਿਆਰਥੀਆਂ ਨੇ ਕਰਾਟੇ ਚੈਂਪਿਅਨਸ਼ਿਪ ਵਿੱਚ ਜਿੱਤੇ ਗੋਲਡ ਮੈਡਲ

ਜਲੰਧਰ 26 ਸਤੰਬਰ (ਜਸਵਿੰਦਰ ਆਜ਼ਾਦ)- ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਜਿਲਾ ਪੱਧਰ ‘ਤੇ ਕਰਵਾਏ ਜਾ ਰਹੇ ਟੂਰਨਾਮੇਂਟ ਦੀ ਕਰਾਟੇ ਚੈਂਪਿਅਨਸ਼ਿਪ ਵਿੱਚ ਸੇਂਟ ਸੋਲਜਰ ਕਾਲੇਜਇਏਟ ਸਕੂਲ ਬਸਤੀ ਦਾਨਿਸ਼ਮੰਦਾ ਦੇ ਵਿਦਿਆਰਥੀਆਂ ਨੇ ਦੋ ਗੋਲਡ ਮੈਡਲ ਪ੍ਰਾਪਤ ਕਰ ਸੰਸਥਾ ਦਾ ਨਾਮ ਰੌਸ਼ਨ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸੰਸਥਾ ਦੀ ਮੈਨੇਜਮੇਂਟ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਸੰਸਥਾ ਦਾ ਨਾਮ ਚਮਕਾਉਣ ਨੂੰ ਕਿਹਾ। ਡਾਇਰੇਕਟਰ ਅਨੂਪ ਸਿੰਘ ਮੁਲਤਾਨੀ ਨੇ ਦੱਸਿਆ ਕਿ ਅੰਡਰ 19 ਵਿੱਚ ਸੇਂਟ ਸੋਲਜਰ + 1 ਅਤੇ + 2 ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ ਅੰਡਰ 19 ਵਿੱਚ ਮੁੰਡਿਆਂ ਵਿੱਚ ਕਮਲਪ੍ਰੀਤ ਨੇ ਗੋਲਡ ਅਤੇ ਲੜਕਿਆਂ ਵਿੱਚ ਦੀਕਸ਼ਾ ਨੇ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਸ਼੍ਰੀਮਤੀ ਅਕਵੀਰ ਕੌਰ, ਫਿਜਿਕਲ ਐਜੁਕੇਸ਼ਨ ਅਧਿਆਪਕ ਜਗਮੀਤ ਸਿੰਘ ਨੇ ਦੱਸਿਆ ਕਿ ਹੁਣ ਵਿਦਿਆਰਥੀ ਰਾਜ ਪੱਧਰ ਟੂਰਨਾਮੇਂਟ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਮੈਨੇਜਮੇਂਟ ਅਤੇ ਮਾਪਿਆਂ ਨੂੰ ਦਿੱਤਾ।

Leave a Reply