ਪਿੰਗਲਾਘਰ ਦੇ ਬੱਚਿਆਂ ਦੇ ਨਾਲ ਪਿਆਰ ਅਤੇ ਸਦਭਾਵਨਾ ਨਾਲ ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ

ਜਲੰਧਰ 11 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਪਿੰਗਲਾਘਰ ਦੇ ਬੱਚਿਆ ਦੇ ਨਾਲ ਪਿਆਰ ਅਤੇ ਸਦਭਾਵਨਾ ਨਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ ਗਰੁੱਪ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ। ਸੇਂਟ ਸੋਲਜਰ ਜ਼ੀ.ਐਨ.ਐਮ ਵਿਦਿਆਰਥੀਆਂ ਪਿੰਗਲਾ ਘਰ ਵਿੱਚ ਰਹਿ ਰਹੇ ਅਪਾਹਿਜ ਲੋਕਾਂ ਨੂੰ ਮਿਲੇ।ਸੇਂਟ ਸੋਲਜਰ ਵਿਦਿਆਰਥੀਆਂ ਨੇ ਪਿੰਗਲਾਘਰ ਦੇ ਬੱਚਿਆ ਨੂੰ ਗੁਲਾਬ ਭੇਂਟ ਕਰਕੇ ਉਨ੍ਹਾਂ ਦੇ ਪ੍ਰਤੀ ਸਨਮਾਨ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੀ ਸਮੱਸਿਆਵਾਂ ਨੂੰ ਸਮਝਿਆ। ਸ਼੍ਰੀਮਤੀ ਚੋਪੜਾ ਵਲੋਂ ਪਿੰਗਲਾਘਰ ਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੱਪੜੇ, ਬਿਸਕਿਟ, ਫਲ ਆਦਿ ਵੰਡੇ ਅਤੇ ਬੱਚਿਆਂ ਦੀ ਸੇਵਾ ਕਰਨ ਅਤੇ ਉਨ੍ਹਾਂ ਦਾ ਧਿਆਨ ਰੱਖਣ ਦੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀ ਇਨ੍ਹਾਂ ਦੀ ਚੰਗੀ ਸਿਹਤ, ਹੋਰ ਸਹੂਲਤਾਂ ਨੂੰ ਲੈ ਕੇ ਹਮੇਸ਼ਾਂ ਇਨ੍ਹਾਂ ਦੇ ਨਾਲ ਖੜੇ ਹਾਂ।ਉਨ੍ਹਾਂਨੇ ਸੇਂਟ ਸੋਲਜਰ ਵਿਦਿਆਰਥੀਆਂ ਅਤੇ ਬਾਕੀ ਸਭ ਨੂੰ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਨੂੰ ਕਿਹਾ।ਪਿੰਗਲਾਘਰ ਦੇ ਇਨਚਾਰਜ਼ ਗੁਰਪ੍ਰੀਤ ਸਿੰਘ ਨੇ ਸ਼੍ਰੀਮਤੀ ਚੋਪੜਾ ਅਤੇ ਸੇਂਟ ਸੋਲਜਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Leave a Reply