ਜਸਟ ਡਾਇਲ ਵਿੱਚ ਸੇਂਟ ਸੋਲਜਰ ਦੇ ਤਿੰਨ ਵਿਦਿਆਰਥੀਆਂ ਦੀ ਹੋਈ ਚੋਣ

ਜਲੰਧਰ 25 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਮੈਂਟ ਐਂਡ ਟੈਕਨੀਕਲ ਕਾਲਜ ਬਸਤੀ ਮਿੱਠੂ ਜਲੰਧਰ ਵਿੱਚ ਵਿਦਿਆਰਥੀਆਂ ਲਈ ਮਲਟੀਨੈਸ਼ਨਲ ਕੰਪਨੀ ਜਸਟ ਡਾਇਲ ਵਲੋਂ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ਵਿੱਚ ਸੇਂਟ ਸੋਲਜਰ ਦੇ ਲਗਭਗ ਐੱਮ.ਬੀ.ਏ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਤਿੰਨ ਵਿਦਿਆਰਥੀਆਂ ਦੀ ਚੋਣ ਹੋਈ। ਇਸ ਮੌਕੇ ਕੰਪਨੀ ਦੀ ਐੱਚ.ਆਰ ਟੀਮ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਈ ਜਿਨ੍ਹਾਂ ਦਾ ਸਵਾਗਤ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਪੁਸ਼ਕਰਨਾ, ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਦੀਪਕ ਸ਼ਰਮਾ ਵਲੋਂ ਕੀਤਾ ਗਿਆ। ਵਿਦਿਆਰਥੀਆਂ ਦੀ ਚੋਣ ਲਈ ਦੋ ਰਾਊਂਡ ਰੱਖੇ ਗਏ ਸਨ, ਜਿਸ ਵਿੱਚ ਪਹਿਲਾ ਪਰਸਨਲ ਇੰਟਰਵਿਊ ਤੇ ਐੱਚਆਰ ਰਾਊਂਡ ਹੋਇਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਤੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਤੇ ਉਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਅੰਕੁਸ਼, ਦੀਪਕ, ਅਰੁਜ ਮਹਿਤਾ ਦੀ ਸਾਲਾਨਾ 2.59 ਲੱਖ ਰੁਪਏ ਦੇ ਪੈਕੇਜ਼ ਤਟ ਪੀਐੱਫ ਤੇ ਈਐੱਸਆਈ ਅਤੇ ਇੰਸੈਨਟਿਵ ਵੀ ਮਿਲੇਗੀ। ਚੁਣੇ ਗਏ ਵਿਦਿਆਰਥੀ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸਰਟੀਫਾਈਡ ਇੰਟਰਨੈਂਟ ਕੰਸਲਟੈਂਟ ਦਾ ਅਹੁਦਾ ਸੰਭਾਲਣਗੇ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੈਕਟਰ ਪ੍ਰੋ. ਮਨਹਰ ਅਰੋੜਾ ਨੇ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ।

Leave a Reply