ਸੇਂਟ ਸੋਲਜਰ ਨੇ ਕੀਤਾ ਪਲਾਸਟਿਕ ਮੁਕਤ ਕੈਂਪਸ

ਪਲਾਸਟਿਕ ਕਪ, ਲੰਚ ਪੈਕੇਟ, ਸਟਰਾ, ਬੋਤਲ, ਥੈਲੀਆਂ ਆਦਿ ‘ਤੇ ਰੋਕ
ਜਲੰਧਰ 13 ਸਤੰਬਰ (ਜਸਵਿੰਦਰ ਆਜ਼ਾਦ)- ਪਲਾਸਟਿਕ ਕਪ, ਬੋਤਲ, ਲਿਫਾਫੇ ਆਦਿ ਨਾਲ ਖ਼ਰਾਬ ਹੋ ਰਹੇ ਵਾਤਾਵਰਣ ਨੂੰ ਵੇਖਦੇ ਹੋਏ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਸੇਂਟ ਸੋਲਜਰ ਗਰੁੱਪ ਇੰਸਟੀਚਿਊਸ਼ਨਸ ਵਲੋਂ ਜਲੰਧਰ – ਅਮ੍ਰਿਤਸਰ ਬਾਈਪਾਸ ‘ਤੇ ਸਥਿਤ ਮੁੱਖ ਕੈਂਪਸ ਨੂੰ ਪਲਾਸਟਿਕ ਮੁਕਤ ਕੈਂਪਸ ਕੀਤਾ ਗਿਆ। ਇਸ ਮੌਕੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੇਕਨੋਲਾਜੀ ਦੇ ਵਿਦਿਆਰਥੀਆਂ ਨੇ ਪਲਾਸਟਿਕ ਮੁਕਤ ਕੈਂਪਸ ਲਈ ਕੱਪੜੇ ਦੇ ਬੈਗ, ਪੇਪਰ ਕਪ, ਪਲੇਟ ਆਦਿ ਤਿਆਰ ਕੀਤੇ। ਇਸਦੇ ਨਾਲ ਹੀ ਵਿਦਿਆਰਥੀਆਂ ਰਵੀਨਾ, ਰਾਹੁਲ, ਸ਼ੁਬਰਿੰਦਰ, ਵਿਨੈ, ਅਭਿਨਵ, ਇੱਛਾ, ਰੀਨਾ ਆਦਿ ਨੇ ਪਲਾਸਟਿਕ ਮੁਕਤ ਕੈਂਪਸ, ਵਾਤਾਵਰਣ ਸੁਰੱਖਿਆ, ਨੋ-ਪਲਾਸਟਿਕ ਆਇਟਮ ਆਦਿ ਦੇ ਪੋਸਟਰ ਤਿਆਰ ਕਰ ਕੈਂਪਸ ਵਿੱਚ ਵੱਖ ਵੱਖ ਸਥਾਨਾਂ ‘ਤੇ ਲਗਾਏ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਪ੍ਰਿੰਸੀਪਲ ਪ੍ਰੋ.ਸੰਦੀਪ ਲੋਹਾਨੀ, ਵਿਦਿਆਰਥੀਆਂ ਅਤੇ ਸਟਾਫ ਮੇਂਬਰਸ ਨੇ ਵਾਤਾਵਰਣ ਸੁਰੱਖਿਆ ਅਤੇ ਜੋ ਪਲਾਸਟਿਕ ਵਸਤੂਆਂ ਵਾਤਾਵਰਣ ਲਈ ਹਾਨੀਕਾਰਕ ਹਨ ਉਨ੍ਹਾਂ ਦਾ ਇਸਤੇਮਾਲ ਨਾ ਕਰਣ ਦੀ ਸਹੁੰ ਲਈ। ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਇਸ ਮੁਹੀਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

Leave a Reply