ਸੇਂਟ ਸੋਲਜਰ ਦੀ ਰਮਨਦੀਪ ਬਣੀ ਪਲੇਅਰ ਆਫ਼ ਦਿ ਟੂਰਨਾਮੇਂਟ

ਜਲੰਧਰ 3 ਅਕਤੂਬਰ (ਜਸਵਿੰਦਰ ਆਜ਼ਾਦ)- ਦੁਰਾਹਾ ਵਿੱਚ ਆਜੋਜਿਤ ਕੀਤੀ ਗਈ ਸੀ.ਬੀ.ਐੱਸ.ਈ ਕਲਸਟਰ ਖੋਹ- ਖੋਹ ਟੂਰਨਾਮੇਂਟ 2018 ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਭੋਗਪੁਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕਰ ਸੰਸਥਾ ਦਾ ਨਾਮ ਚਮਕਾਇਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਡਾਇਰੈਕਟਰ ਭੁਪਿੰਦਰ ਸਿੰਘ ਅਟਵਾਲ, ਕੋਚ, ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਅੰਡਰ -19 ਦੀ ਟੀਮ ਅਮਨਦੀਪ ਕੌਰ, ਅਰਸ਼ਦੀਪ ਕੌਰ, ਹਰਮਨਪ੍ਰੀਤ ਕੌਰ, ਕੁਲਜੀਤ ਕੌਰ, ਹਰਲਗਨਜੀਤ ਕੌਰ, ਕਿਰਣਦੀਪ ਕੌਰ, ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਅਮਰਦੀਪ ਕੌਰ ਨੇ ਦੂਜਾ ਸਥਾਨ ਅਤੇ ਅੰਡਰ 17 ਦੀ ਟੀਮ ਨਵਨੀਤ ਕੌਰ, ਜਸਮੀਨ ਕੌਰ, ਦਮਨਪ੍ਰੀਤ ਕੌਰ, ਇੰਦਰਪ੍ਰੀਤ ਕੌਰ, ਮਨਵੀਰ ਕੌਰ, ਰਮਨਦੀਪ ਕੌਰ, ਸੰਦੀਪ ਕੌਰ, ਨਵਦੀਪ ਕੌਰ, ਮਨਜੋਤ ਕੌਰ, ਮਾਨਕਪ੍ਰੀਤ ਕੌਰ, ਸਿਮਰਜੋਤ ਕੌਰ ਨੇ ਪਹਿਲਾ ਰਨਰ ਅਪ ਅਤੇ ਰਮਨਦੀਪ ਕੌਰ ਨੂੰ ਪਲੇਅਰ ਆਫ਼ ਦਿ ਟੂਰਨਾਮੇਂਟ ਚੁਣਿਆ ਗਿਆ। ਪ੍ਰਿੰਸੀਪਲ ਸ਼੍ਰੀ ਅਟਵਾਲ ਨੇ ਰਾਜਿੰਦਰ ਕੁਮਾਰ ਅਤੇ ਵਿਦਿਆਰਥਣਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਚੰਗੀ ਕੋਚਿੰਗ ਨੂੰ ਦਿੱਤਾ।

Leave a Reply