ਜ਼ੈਪਬਿਲਡ ਟੇਕਨੋਲੋਜੀ ਵਿੱਚ ਸੇਂਟ ਸੋਲਜਰ ਦੇ 6 ਵਿਦਿਆਰਥੀਆਂ ਦੀ ਚੋਣ

ਜਲੰਧਰ 18 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨਸ ਦੇ ਇੰਜੀਨਿਅਰਿੰਗ ਕਾਲਜ ਦੇ ਵਿਦਿਆਰਥੀਆਂ ਲਈ ਮਲਟੀਨੈਸ਼ਨਲ ਕੰਪਨੀ ਜ਼ੈਪਬਿਲਡ ਟੇਕਨੋਲੋਜੀ ਪ੍ਰਾਇਵੇਟ ਲਿਮਿਟੇਡ ਵਲੋਂ ਪਲੇਸਮੇਂਟ ਡਰਾਇਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੇਨਟ ਸੋਲਜਰ ਦੇ 6 ਵਿਦਿਆਰਥੀਆਂ ਦੀ ਚੋਣ ਹੋਈ। ਇਸ ਮੌਕੇ ਕੰਪਨੀ ਦੇ ਐੱਚ.ਆਰ ਮੈਨੇਜਰ ਪੂਜਾ ਸਿੰਘ, ਐੱਚਆਰ ਐਕਸਕਿਊਟਿਵ ਚਰਿਤਾ ਸ਼ਰਮਾ ਵਿਦਿਆਰਥੀਆਂ ਦੀ ਇੰਟਰਵਯੂ ਲਈ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ, ਟ੍ਰੇਨਿੰਗ ਐਂਡ ਪਲੇਸਮੇਂਟ ਅਫਸਰ ਦੀਪਕ ਸ਼ਰਮਾ, ਨੀਰਜ ਸ਼ਰਮਾ ਵਲੋਂ ਕੀਤਾ ਗਿਆ। ਵਿਦਿਆਰਥੀਆਂ ਦੀ ਚੋਣ ਲਈ ਇੰਟਰਵਯੂ ਅਤੇ ਗਰੁੱਪ ਡਿਸਕਸ਼ਨ ਕਰਵਾਇਆ ਗਿਆ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਬੀ.ਟੈਕ (ਸੀ.ਐੱਸ.ਈ) ਦੇ ਵਿਦਿਆਰਥੀਆਂ ਸੰਦੀਪ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ ਅਤੇ (ਈ.ਸੀ.ਈ) ਦੇ ਵਿਦਿਆਰਥੀਆਂ ਮਨੋਜ ਕੁਮਾਰ, ਰਵਿੰਦਰ ਰਵੀ, ਗੀਤਾ ਰਾਣੀ ਦੀ ਚੋਣ ਸਾਫਟਵੇਯਰ ਇੰਜੀਨੀਅਰ ਦੇ ਰੂਪ ਵਿੱਚ 2.4 ਲੱਖ ਦੇ ਸਲਾਨਾ ਪੈਕੇਜ ‘ਤੇ ਕੀਤਾ ਗਿਆ ਹੈ ਵਿਦਿਆਰਥੀ ਆਪਣੀ ਟ੍ਰੇਨਿੰਗ ਪੂਰੀ ਕਰ ਕੰਪਨੀ ਵਿੱਚ ਪਦਭਾਰ ਸੰਭਾਲਣਗੇ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ ਨੇ ਵਿਦਿਆਰਥੀਆਂ ਲਈ ਕੈਂਪਸ ਵਿੱਚ ਜਿਆਦਾ ਤੋਂ ਜਿਆਦਾ ਕੰਪਨੀਆਂ ਨੂੰ ਲਿਆਉਣ ਲਈ ਆਪਣੀ ਪ੍ਰਤਿਬਧਤਾ ਵਿਅਕਤ ਕੀਤੀ।

Leave a Reply