ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਸੈਲੂਟ ਕਰਦੇ ਹੋਏ ਮਨਾਇਆ ਸ਼ਹੀਦ-ਏ- ਆਜ਼ਮ ਭਗਤ ਸਿੰਘ ਦਾ ਜਨਮ ਦਿਵਸ

ਜਲੰਧਰ 28 ਸਤੰਬਰ (ਜਸਵਿੰਦਰ ਆਜ਼ਾਦ)- 24 ਸਾਲ ਦੀ ਉਮਰ ਵਿੱਚ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਦੇਸ਼ ਦੇ ਅਸਲੀ ਹੀਰੋ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ ਸੇਂਟ ਸੋਲਜਰ ਮੈਨੇਜਮੇਂਟ ਐਂਡ ਟੇਕਨਿਕਲ ਇੰਸਟੀਚਿਊਟ ਕਪੂਰਥਲਾ ਰੋਡ ਕੈਂਪਸ ਵਿੱਚ ਮਨਾਇਆ ਗਿਆ। ਨੋਜਵਾਨਾਂ ਨੇ ਕੇਸਰੀ ਪੱਗਾਂ ਅਤੇ ਵਿਦਿਆਰਥਣਾਂ ਨੇ ਕੇਸਰੀ ਰੰਗ ਦੇ ਦੁੱਪਟੇ ਲੈ ਕੇ ਇਨਕਲਾਬ ਜਿੰਦਾਬਾਦ ਦੇ ਨਾਹਰੇ ਲਗਾਉਂਦੇ ਹੋਏ ਭਗਤ ਸਿੰਘ ਨੂੰ ਸੈਲੂਟ ਕੀਤਾ। ਵਿਦਿਆਰਥੀਆਂ ਨੇ ਮਿਲਕੇ ਕੇਕ ਕੱਟਦੇ ਹੋਏ ਇੱਕ ਦੂੱਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਭਗਤ ਸਿੰਘ ਦਾ ਜਨਮਦਿਨ ਮਨਾਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਭਗਤ ਸਿੰਘ ਦੀ ਸੋਚ ਨੂੰ ਅਪਨਾਉਣ, ਭਾਰਤ ਨੂੰ ਭ੍ਰਿਸ਼ਟਾਚਾਰ, ਹਿੰਸਾ, ਨਸ਼ਿਆਂ ਆਦਿ ਕੁਰੀਤੀਆਂ ਤੋਂ ਬਚਾਉਣ ਲਈ ਸਭ ਨੂੰ ਮਿਲਕੇ ਕੰਮ ਕਰਣ ਨੂੰ ਕਿਹਾ। ਪ੍ਰਿੰਸੀਪਲ ਡਾ. ਆਰ.ਕੇ ਪੁਸ਼ਕਰਣਾ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਤੋਂ ਸਿੱਖ ਲੈਣ ਅਤੇ ਦੇਸ਼ ਲਈ ਕੁੱਝ ਕਰ ਦਿਖਾਉਣ ਦਾ ਜਸਬਾ ਰੱਖਣ ਨੂੰ ਕਿਹਾ।

Leave a Reply