ਸੇਂਟ ਸੋਲਜਰ ਵਿੱਚ ਟੈਲੇਂਟ ਹੰਟ, ਵਿਦਿਆਰਥੀਆਂ ਨੇ ਦਿਖਾਈ ਕਲਾ

ਜਲੰਧਰ 11 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐੱਡ) ਲਿਦਡਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ ਨਾਲ ਕਲਾ ਵਿੱਚ ਵੀ ਨਿਖਾਰ ਲਿਆਉਣ ਦੇ ਮੰਤਵ ਨਾਲ 2 ਦਿਨਾਂ ਟੈਲੇਂਟ ਹੰਟ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਰੂਪ ਵਿੱਚ ਮੌਜੂਦ ਹੋਏ। ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਭਾਸ਼ਣ, ਮਹਿੰਦੀ, ਨੇਲਆਰਟ, ਰੰਗੋਲੀ, ਪੋਸਟਰ ਮੇਕਿੰਗ, ਗੀਤ, ਸੋਲੋ ਡਾਂਸ, ਗਰੁੱਪ ਡਾਂਸ, ਗਿੱਧਾ, ਭੰਗੜਾ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲੈ ਕੇ ਆਪਣੀ ਕਲਾ ਦਾ ਦਿਖਾਈ। ਕਵਿਤਾ ਉਚਾਰਣ ਵਿੱਚ ਸਿਮਰਨ ਅਤੇ ਕਮਲਪ੍ਰੀਤ ਨੇ ਪਹਿਲਾ, ਕੰਨਹੀਆ ਨੇ ਦੂਜਾ, ਰਬੀਨਾ ਨੇ ਤੀਜਾ, ਭਾਸ਼ਣ ਵਿੱਚ ਰਸ਼ੀਦ ਨੇ ਪਹਿਲਾ, ਕਮਲਪ੍ਰੀਤ ਨੇ ਦੂਜਾ, ਅੰਚਲ, ਆਰਤੀ ਨੇ ਤੀਜਾ, ਮਹਿੰਦੀ ਵਿੱਚ ਦਮਨਪ੍ਰੀਤ ਨੇ ਪਹਿਲਾ, ਮਮਤਾ ਨੇ ਦੂਜਾ, ਨੀਨਾ ਕੁਮਾਰੀ ਨੇ ਤੀਜਾ, ਨੇਲਆਰਟ ਵਿੱਚ ਰੁਪਿੰਦਰ ਨੇ ਪਹਿਲਾ, ਸੁੰਦਰ ਲਿਖਾਈ ਵਿੱਚ ਰੁਪਿੰਦਰ ਅਤੇ ਸ਼ੋਮਿਤ, ਰੰਗੋਲੀ ਵਿੱਚ ਰਾਜਬੀਰ ਗਰੁੱਪ, ਪੋਸਟਰ ਮੇਕਿੰਗ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਜਸਮੀਤ ਗਰੁੱਪ ਨੇ ਦੂਜਾ, ਸੋਲੋ ਡਾਂਸ ਵਿੱਚ ਹਰਸ਼ਦੀਪ ਨੇ ਪਹਿਲਾ, ਬਲਜਿੰਦਰ ਨੇ ਦੂਜਾ, ਗਰੁੱਪ ਡਾਂਸ ਵਿੱਚ ਸੰਦੀਪ ਗਰੁੱਪ ਨੇ ਪਹਿਲਾ, ਸੋਲੋ ਗੀਤ ਵਿੱਚ ਸਰਵਜੋਤ ਨੇ ਪਹਿਲਾ, ਰੋਹੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਡਾਇਰੇਕਟਰ ਸ਼੍ਰੀਮਤੀ ਦਾਦਾ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Leave a Reply