ਸੇਂਟ ਸੋਲਜਰ ਇੰਜੀਨਿਅਰਿੰਗ ਵਿਦਿਆਰਥੀਆਂ ‘ਚ ਵਾਲੀਬਾਲ ਟੂਰਨਾਮੇਂਟ

ਸਿਵਲ ਨੇ ਇਲੇਕਟਰਿਕਲ ਇੰਜੀਨਿਅਰਿੰਗ ਨੂੰ 17-25 ਨਾਲ ਹਰਾ ਜਿੱਤਿਆ ਟੂਰਨਾਮੇਂਟ
ਜਲੰਧਰ 21 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਟੇਕਨੋਲਾਜੀ ਐਂਡ ਮੈਨੇਜਮੇਂਟ ਵਲੋਂ ਇੱਕ ਦਿਨਾਂ ਵਾਲੀਬਾਲ ਟੂਰਨਾਮੇਂਟ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ- ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਅਤੇ ਸਟਾਫ ਮੇਂਬਰਸ ਵਲੋਂ ਕੀਤਾ ਗਿਆ। ਇਸ ਮੌਕੇ ਕਾਲਜ ਦੀ ਐੱਮ.ਬੀ.ਏ, ਸੀ.ਐੱਸ.ਈ, ਸਿਵਿਲ, ਇਲੇਕਟਰਾਨਿਕਸ, ਇਲੇਕਟਰਿਕਲ, ਆਟੋ ਮੋਬਾਇਲ, ਮੈਕੇਨਿਕਲ ਆਦਿ ਟਰੇਡਸ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਿਵਲ ਇੰਜੀਨਿਅਰਿੰਗ ਅਤੇ ਇਲੇਕਟਰਿਕਲ ਇੰਜੀਨਿਅਰਿੰਗ ਵਿੱਚ ਫਾਇਨਲ ਮੈਚ ਖੇਡਿਆ ਗਿਆ ਜਿਸ ਵਿੱਚ ਸਿਵਲ ਇੰਜੀਨਿਅਰਿੰਗ ਦੀ ਟੀਮ ਨੇ ਇਲੇਕਟਰਿਕਲ ਇੰਜੀਨਿਅਰਿੰਗ ਨੂੰ 17-25 ਨਾਲ ਹਰਾ ਟੂਰਨਾਮੈਂਟ ਜਿੱਤ ਪ੍ਰਾਪਤ ਕੀਤੀ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਜੇਤੂ ਰਹੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਸਾਰੀਆਂ ਟੀਮਾਂ ਦੀ ਖੇਡ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸਿੱਖਿਆ, ਕੰਮ-ਕਾਜ ਅਤੇ ਖੇਡਾਂ ਦਾ ਜੀਵਨ ਵਿੱਚ ਅਹਿਮ ਰੋਲ ਦੱਸਿਆ। ਇਸ ਮੌਕੇ ਪ੍ਰੋ.ਸੰਦੀਪ ਲੋਹਾਨੀ, ਨੀਰਜ ਸ਼ਰਮਾ, ਸਭ ਸਟਾਫ ਮੇਂਬਰਸ ਅਤੇ ਵਿਦਿਆਰਥੀ ਮੌਜੂਦ ਰਹੇ।

Leave a Reply