ਸੁਨੀਲ ਬਣਿਆਂ kkhd ਸੀਜਨ (4) ਦਾ ਜੇਤੂ

ਸੁਨੀਲਆਪਣੀ ਕਵਿਤਾ ਦੀ ਕਲਾ ਸਦਕਾ ਸਾਹਿਤਕ ਖੇਤਰ ਵਿਚ ਸੁਨੀਲ ਬਟਾਲੇ ਵਾਲਾ ਪਹਿਲਾਂ ਹੀ ਪੰਜਾਬ ਦੀਆਂ ਨਾਮਵਰ ਅਖਬਾਰਾਂ ਰਾਹੀਂ ਆਪਣਾਂ ਨਾਮ ਬਣਾ ਚੁੱਕਾ ਹੈ। ਪਿਛਲੇ ਦਿਨੀਂ ਵਰੁਣ ਬਾਂਸਲ ਫਿਲਮਜ ਵੱਲੋਂ ਸ਼ੁਰੂ ਕੀਤੇ ਗਏ ਟੀਵੀ ਰਿਐਲੀਟੀ ਸ਼ੋਅ ਕਿਸਮੇ ਕਿਤਨਾਂ ਹੈ ਦਮ ਦਾ ਔਡੀਸ਼ਣ ਦਿੱਤਾ ਸੀ ਤੇ ਹੁਣ ਉਸ ਨੇਂ ਇਸ਼ਮੀਤ ਸਿੰਘ ਮਿਉਸਿਕ ਇੰਸਟੀਚਿਊਟ ਲੁਧਿਆਣਾ ਵਿਖੇ ਹੋਏ ਗਰੈਂਡ ਫਿਨਾਲੇ ਨੂੰ ਜਿੱਤ ਕੇ ਜੇਤੂ ਟਰਾਫੀ ਆਪਣੇ ਨਾਮ ਕੀਤੀ ਹੈ। ਸੁਨੀਲ ਦਾ ਮੰਨਣਾਂ ਹੈ ਕਿ ਇਹ ਸਭ ਪਰਮਾਤਮਾ ਦੀ ਮਹਿਰ , ਮਾਪਿਆਂ ਦੇ ਆਸ਼ੀਰਵਾਦ ਤੇ ਉਸਨੂੰ ਚਾਹੁਣ ਵਾਲੇ ਲੋਕਾਂ ਦੀਆਂ ਦੁਆਵਾਂ ਸਦਕਾ ਹੀ ਸੰਭਵ ਹੋ ਪਾਇਆ। ਇਸ ਨਾਲ ਬਟਾਲੇ ਸ਼ਹਿਰ ਦਾ ਨਾਮ ਸੁਨੀਲ ਨੇਂ ਸਿਖਰ ਤੇ ਪਹੁੰਚਾਇਆ ਹੈ। ਇਸ ਸ਼ੋਅ ਦੇ ਸਪੋਂਸਰਡ ਚੈਨਲ ਜੀ ਮੀਡੀਆ ਅਤੇ ਜਲੰਧਰ ਦੂਰਦਰਸ਼ਨ ਹਨ। ਸ਼ੋਅ ਦੇ ਡਾਇਰੈਕਟਰ ਵਰੁਣ ਬਾਂਸਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ। ਜ਼ਿਕਰਯੋਗ ਹੈ ਕਿ ਸੁਨੀਲ ਨੇਂ ਪਹਿਲੀ ਵਾਰ ਇਸ ਸ਼ੋਅ ਵਿੱਚ ਹਿੱਸਾ ਲਿਆ ਤੇ ਪਹਿਲੀ ਵਾਰ ਵਿੱਚ ਹੀ ਜੇਤੂ ਟਰਾਫੀ ਆਪਣੇ ਨਾਮ ਕੀਤੀ।

Leave a Reply