ਕਦੀ ਰੀਝਾਂ ਲਿਖੀਆਂ

ਕਦੀ ਰੀਝਾਂ ਲਿਖੀਆਂ,
ਕਦੀ ਖਾਹਿਸ਼ਾਂ ਲਿਖੀਆਂ,
ਕਦੀ ਚਾਅ ਲਿਖੇ ਮਨ ਦੇ.

ਕਦੀ ਮੰਨ ਦੇ ਭਾਵ ਲਿਖੇ,
ਕਦੀ ਅੱਖਾਂ ਦੇ ਸੁਪਨੇ,
ਕਦੀ ਹੌਂਸਲੇ ਦਾ ਜਿਕਰ ,

ਕਦੀ ਮਜਬੂਰੀ ਲਿਖੀ,
ਕਦੀ ਲਿਖਿਆ ਜਜ਼ਬਾ,
ਕਦੀ ਵਿਨਾਸ਼ਤਾ ਤਨ ਦੀ,

ਕਦੀ ਅਹਿਸਾਸ ਲਿਖੇ,
ਕਦੀ ਲਿਖਿਆਿ ਵਿਸ਼ਵਾਸ,
ਕਦੀ ਦੀਦਾਰ ਹੁਸਨ ਦੇ,

ਹਕੀਕਤ ਹੈ , ਮੰਨ ਲਵੀਂ
ਮੈਂ ਕਦੇ ਸ਼ਾਇਰੀ ਨਹੀਂ ਲਿਖੀ ।
-ਸੁਨੀਲ 9877944886

Leave a Reply