ਸੁਪਨਿਆਂ ਦਾ ਸਿਰਨਾਵਾਂ

pavitarpal singhਰਵੀ ਬਹੁੱਤ ਹੋਣਹਾਰ ਵਿਦਿਆਰਥੀ ਸੀ । ਸਕੂਲ ਵਿੱਚ ਹਮੇਸ਼ਾ ਸਮੇਂ ਸਿਰ ਪਹੁੰਚਦਾ ਸੀ । ਉਸਨੂੰ ਪਾਇਲਟ ਬਣਨ ਦਾ ਬਹੁੱਤ ਸ਼ੌਕ ਸੀ । ਉਹ ਪੜ੍ਹਾਈ ਵਿੱਚ ਬਹੁੱਤ ਹੁਸ਼ਿਆਰ ਸੀ । ਪਰ ਘਰ ਦੀ ਗਰੀਬੀ ਕਾਰਨ ਅੱਗੇ ਪੜ੍ਹਨਾ ਉਸ ਲਈ ਬਹੁਤ ਮੁਸ਼ਕਿਲ ਸੀ ।
ਰਵੀ ਇੱਕ ਬਹੁੱਤ ਪਛੜੇ ਹੋਏ ਪਿੰਡ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ । ਪਿੰਡ ਵਿੱਚ ਇੱਕ ਮਿਡਲ ਸਕੂਲ ਸੀ । ਪਰ ਅਗਲੇਰੀ ਪੜਾਈ ਲਈ ਬੱਚਿਆਂ ਨੂੰ ਲਾਗਲੇ ਸ਼ਹਿਰ ਜਾਣਾ ਪੈਂਦਾ ਸੀ । ਰਵੀ ਦੇ ਪਿਤਾ ਜੀ ਮਜ਼ਦੂਰੀ ਕਰਦੇ ਸਨ ਅਤੇ ਮਾਤਾ ਜੀ ਘਰ ਦਾ ਕੰੰਮ-ਕਾਜ ਕਰਦੇ ਸਨ ।
ਉਸਦੇ ਸਕੂਲ ਦੇ ਇੱਕ ਅਧਿਆਪਕ ਨੇ ਰਵੀ ਦੀ ਪੜ੍ਹਾਈ ਵਿੱਚ ਲਗਨ ਵੇਖ ਕੇ ਉਸਦੀ ਉਚੇਰੀ ਸਿੱਖਿਆ ਦੀ ਜ਼ਿੰਮੇਵਾਰੀ ਲਈ । ਜਦੋਂ ਰਵੀ ਨੇ ਮਿਡਲ ਪ੍ਰੀਖਿਆ ਪਾਸ ਕਰ ਲਈ ਤਾਂ ਉਸ ਅਧਿਆਪਕ ਨੇ ਉਸਨੂੰ ਆਪਣੇ ਖਰਚੇ ਤੇ ਸ਼ਹਿਰ ਦੇ ਵੱਡੇ ਸਕੂਲ ਪੜ੍ਹਨ ਲਈ ਭੇਜਿਆ ।
ਰਵੀ ਨੇ ਖੂਬ ਮਿਹਨਤ ਕੀਤੀ ਅਤੇ ਉਹ ਬਾਰਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚ ਅੱਵਲ ਆਇਆ । ਬਾਰਵੀਂ ਜਮਾਤ ਤੋਂ ਬਾਅਦ ਰਵੀ ਨੇ ਪਾਇਲਟ ਟ੍ਰੇਨਿੰਗ ਅਕੈਡਮੀ ਵਿੱਚ ਦਾਖਲਾ ਲਿਆ ਅਤੇ ਇੱਕ ਸਫਲ ਪਾਇਲਟ ਬਣ ਗਿਆ ।
ਰਵੀ ਦੇ ਦਿਮਾਗ ਵਿੱਚ ਆਪਣੇ ਅਧਿਆਪਕ ਦੀ ਕਹੀ ਹੋਈ ਗੱਲ ਗੂੰਜਦੀ ਰਹਿੰਦੀ ਸੀ ਕਿ “ਪੁੱਤਰਾ ਪੜ੍ਹਾਈ ਪੂਰਾ ਮਨ ਲਾ ਕੇ ਕਰੀਂ ਪਰ ਪੈਸੇ ਦਾ ਫਿਕਰ ਨਾ ਕਰੀਂ । ਹਮੇਸ਼ਾ ਆਪਣੇ ਮਾਤਾ-ਪਿਤਾ ਦੀ ਗਰੀਬੀ ਬਾਰੇ ਸੋਚੀਂ ਕਿਉਂਕਿ ਤੇਰੀ ਪੜਾਈ ਹੀ ਤੇਰੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੀ ਹੈ । ਸ਼ਹਿਰ ਜਾ ਕੇ ਭੀੜ ਵਿੱਚ ਗੁੰਮ ਨਾ ਹੋ ਜਾਈ ਪਰ ਰਾਤ ਦੇ ਹਨੇਰੇ ਵਿੱਚ ਜੱਗਦੇ ਜੁਗਨੂੰ ਵਾਂਗ ਆਪਣੇ ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਦਾ ਨਾਮ ਰੌਸ਼ਨ ਕਰੀਂ।” ਰਵੀ ਨੂੰ ਹਮੇਸ਼ਾ ਇੰਜ ਲੱਗਦਾ ਸੀ ਜਿਵੇਂ ਰੱਬ ਨੇ ਉਸ ਅਧਿਆਪਕ ਨੂੰ ਉਸਦੇ “ਸੁਪਨਿਆਂ ਦਾ ਸਿਰਨਾਵਾਂ” ਸਿਰਜਣ ਲਈ ਭੇਜਿਆ ਹੋਵੇ ।
-ਪਵਿੱਤਰਪਾਲ ਸਿੰਘ, ਅਲੀਵਾਲ ਚੌਂਕ ਬਟਾਲਾ ਜਿਲਾ ਗੁਰਦਾਸਪੁਰ ਪੰਜਾਬ (ਭਾਰਤ), ਸੰਪਰਕ ਨੰ:- +91 98155-00881

Leave a Reply