ਖਿਡਾਰੀਆਂ ਦੀ ਆਨ ਲਾਈਨ ਰਜ਼ਿਸ਼ਟਰੇਸ਼ਨ 10 ਸਤੰਬਰ ਤੋਂ-ਟੁੱਟ ਬ੍ਰਦਰਜ਼

ਜਲੰਧਰ 10 ਸਤੰਬਰ (ਜਸਵਿੰਦਰ ਆਜ਼ਾਦ)- 14 ਅਕਤੂਬਰ ਤੋਂ ਜਲੰਧਰ ਵਿਖੇ ਸ਼ੁਰੂ ਹੋਣ ਵਾਲੀ ਗਲੋਬਲ ਕਬੱਡੀ ਲੀਗ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਆਨ ਲਾਈਨ ਰਜ਼ਿਸ਼ਟਰੇਸ਼ਨ 10 ਸਤੰਬਰ ਤੋਂ ਸ਼ੁਰੂ ਹੋਵੇਗੀ। ਟੁੱਟ ਬ੍ਰਦਰਜ਼ ਤੇ ਯੋਗੇਸ਼ ਛਾਬੜਾ (ਅਮਰੀਕਾ) ਅਤੇ ਹੋਰਨਾਂ ਐਨ.ਆਰ.ਆਈਜ ਕਬੱਡੀ ਪ੍ਰਮੋਟਰਾਂ ਨਾਲ ਮਿਲਕੇ, ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਅਪਣਾਉਦੇ ਹੋਏ ਸਰਕਾਰ ਦੇ ਪੂਰਨ ਸਹਿਯੋਗ ਨਾਲ ਇਹ ਗਲੋਬਲ ਕੱਬਡੀ ਲੀਗ 14 ਅਕਤੂਬਰ ਤੋਂ 3 ਨਵੰਬਰ ਤੱਕ ਕ੍ਰਮਵਾਰ ਜਲੰਧਰ, ਲੁਧਿਆਣਾ ਤੇ ਮੋਹਾਲੀ ਵਿਖੇ ਕਰਵਾਈ ਜਾ ਰਹੀ ਹੈ। ਲੀਗ ਦੇ ਮੁੱਖ ਪ੍ਰਮੋਟਰ ਸੁਰਜੀਤ ਸਿੰਘ ਟੁੱਟ ਅਨੁਸਾਰ ਇਸ ਲੀਗ ਤੋਂ ਪਹਿਲਾਂ ਵਲਰਡ ਕਬੱਡੀ ਲੀਗ ਹੋਇਆ ਕਰਦੀ ਸੀ ਤੇ ਹੁਣ ਇਹ ਗਲੋਬਲ ਕਬੱਡੀ ਲੀਗ ਦੇ ਬੈਨਰ ਹੇਠ ਖੇਡੀ ਜਾਵੇਗੀ। ਇਸ ਲੀਗ ਦੇ ਵਿਚ ਕੈਨੇਡਾ, ਅਮਰੀਕਾ, ਪਾਕਿਸਤਾਨ, ਇੰਗਲੈਂਡ, ਈਰਾਨ, ਭਾਰਤ ਤੇ ਆਸਟਰੇਲੀਆ ਦੇ ਚੋਟੀ ਦੇ ਖਿਡਾਰੀ ਭਾਗ ਲੈਣਗੇ। 27 ਦਿਨਾਂ ਤੱਕ ਚੱਲਣ ਵਾਲੀ ਇਸ ਲੀਗ ਵਿਚ ਕੈਲੇਫੋਰਨੀਆ ਈਗਲਜ਼, ਹਰਿਆਣਾ ਲਾਇਨਜ਼, ਕੈਨੇਡੀਅਨ ਮੈਪਲ ਲੀਫ, ਪੰਜਾਬ ਟਾਈਗਰਜ, ਸਿੱਖ ਵਾਰੀਅਰਜ ਤੇ ਬਲੈਕ ਪੈਂਥਰਜ ਦੀਆਂ ੬ ਟੀਮਾਂ ਹਿੱਸਾ ਲੈਣਗੀਆਂ।
ਟੁੱਟ ਅਨੁਸਾਰ ਇਸ ਲੀਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੰਦੇ ਹੋਏ ਸਰਕਾਰ ਪੱਧਰ ਅਤੇ ਜ਼ਿਲਾ ਪੱਧਰ ਤੇ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁੰਸਤ ਪੰਜਾਬ ਨੂੰ ਅਡਾਪਟ ਕਰਦੇ ਹੋਏ ਟੁੱਟ ਬ੍ਰਦਰਜ਼ ਤੇ ਯੋਗੇਸ਼ ਛਾਬੜਾ (ਅਮਰੀਕਾ) ਅਤੇ ਹੋਰਨਾਂ ਐਨ.ਆਰ.ਆਈਜ ਕਬੱਡੀ ਪ੍ਰਮੋਟਰਾਂ ਨਾਲ ਮਿਲਕੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕਰੀਬ 9 ਤੋਂ 10 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਟੁੱਟ ਨੇ ਇਸ ਸਬੰਧੀ ਸਪੱਸ਼ਟ ਕੀਤਾ ਕਿ ਇਸ ਵਾਰ ਇਸ ਗੋਲਬਲ ਕਬੱਡੀ ਲੀਗ ਦੇ ਵਿਚ ਨਾਮੀ ਕਬੱਡੀ ਖਿਡਾਰੀ ਵੇਖਣ ਨੂੰ ਮਿਲਣਗੇ ਤੇ ਉਥੇ ਇਸ ਵਾਰੀ ਨੌਜੁਆਨ ਨਵੇਂ ਖਿਡਾਰੀਆਂ ਨੂੰ ਵੱਖ ਵੱਖ ਟੀਮਾਂ ਵਿਚ ਸ਼ਾਮਿਲ ਕਰਕੇ ਉਤਸ਼ਾਹਿਤ ਕਰਨਗੇ। ਇਸ ਲੀਗ ਦੇ ਵਿਚ ਭਾਗ ਲੈਣ ਵਾਲੇ ਖ਼ਿਡਾਰੀ ਆਪਣੀ ਆਨ ਲਾਈਨ ਰਜਿਸ਼ਟਰੇਸ਼ਨ ਗਲੋਬਲ ਕਬੱਡੀ ਲੀਗ ਦੀ ਵੈਬਸਾਈਟ www.globalkabaddi.com ਵਿਚ ਜਾ ਕੇ ਰਜਿਸ਼ਟਰ ਕਰ ਸਕਦੇ ਹਨ। ਇਹ ਰਜਿਸ਼ਟਰੇਸ਼ਨ 11 ਸਤੰਬਰ ਤੋਂ ਸ਼ੁਰੂ ਹੋ ਕੇ 20 ਸਤੰਬਰ ਨੂੰ ਬੰਦ ਹੋ ਜਾਵੇਗੀ। ਟੁੱਟ ਨੇ ਕਬੱਡੀ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਦੇ ਵਿਚ ਆਨ ਲਾਈਨ ਰਜਿਸ਼ਟਰੇਸ਼ਨ ਕਰਵਾਉਣ ਤੇ ਕੌਮਾਂਤਰੀ ਪੱਧਰ ਤੇ ਆਪਣੇ ਜੌਹਰ ਵਿਖਾਉਣ।

Leave a Reply