ਤੰਦਰੁਸਤ ਪੰਜਾਬ ਅੰਡਰ-25 ਖੇਡਾਂ ਵਿਚ ਜੂਡੋ ਮੁਕਾਬਲਿਆ ਵਿਚ ਪੀ.ਸੀ.ਐਮ.ਐਸ.ਡੀ ਕਾਲਜ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ 10 ਨਵੰਬਰ (ਜਸਵਿੰਦਰ ਆਜ਼ਾਦ)- ਤੰਦਰੁਸਤ ਪੰਜਾਬ ਅੰਡਰ-25 ਖੇਡਾਂ ਵਿੱਚ ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਦੀਆਂ ਖਿਡਾਰਨਾਂ ਨੇ ਜੂਡੋ ਮੁਕਾਬਲਿਆ ਵਿਚ ਹਿੱਸਾ ਲਿਆ ਅਤੇ ਬਹੁਤ ਵਧੀਆਂ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਚ ਸੰਪੰਨ ਹੋਏ। ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਵਿਭਿੰਨ ਵੇਟ ਕੈਟੇਗਰੀ ਵਿਚ ਹਿੱਸਾ ਲਿਆ ਅਤੇ ਹੇਠ ਲਿਖੇ ਇਨਾਮ ਜਿੱਤੇ-
1. ਨੈਨਸੀ (ਗੋਲਡ ਮੈਡਲ)
2. ਕਿਰਨ (ਸਿਲਵਰ ਮੈਡਲ)
3. ਦਿਵਿਆ (ਸਿਲਵਰ ਮੈਡਲ)
4. ਸਪਨਾ (ਬਰਾਨਜ਼ ਮੈਡਲ)
5. ਕਵਿਤਾ (ਬਰਾਨਜ਼ ਮੈਡਲ)
ਇਹਨਾਂ ਖਿਡਾਰਨਾਂ ਨੂੰ ਇਹ ਮੈਡਲ ਹੰਸ ਰਾਜ ਸਟੇਡੀਅਮ ਵਿਚ ਸਾਬਕਾ ਭਾਰਤੀ ਹਾਕੀ ਖਿਡਾਰੀ ਅਤੇ ਐਮ.ਐਲ.ਏ ਸ. ਪ੍ਰਗਟ ਸਿੰਘ ਦੁਆਰਾ ਦਿੱਤੇ ਗਏ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਖਿਡਾਰੀਆਂ ਅਤੇ ਕੋਚ ਅਵਨੀ ਸ਼ਰਮਾ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਉੱਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply