ਥਾਣਾ ਆਦਮਪੁਰ ਜਲੰਧਰ (ਦਿਹਾਤੀ) ਦੀ ਪੁਲਿਸ ਨੇ ੨੪੫ ਗ੍ਰਾਮ ਹੈਰੋਇਨ ਅਤੇ ੮੦ ਗਰਾਮ ਚਿੱਟੇ ਰੰਗ ਦੀ ਆਈਸ (ਨਸ਼ੀਲਾ ਪਦਾਰਥ) ਬਰਾਮਦ ਕਰਕੇ ੦੪ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ

ਥਾਣਾ ਆਦਮਪੁਰ ਜਲੰਧਰ (ਦਿਹਾਤੀ)ਜਲੰਧਰ 19 ਨਵੰਬਰ (ਜਸਵਿੰਦਰ ਆਜ਼ਾਦ)- ਥਾਣਾ ਆਦਮਪੁਰ ਜਲੰਧਰ (ਦਿਹਾਤੀ) ਦੀ ਪੁਲਿਸ ਨੇ ੨੪੫ ਗ੍ਰਾਮ ਹੈਰੋਇਨ ਅਤੇ ੮੦ ਗਰਾਮ ਚਿੱਟੇ ਰੰਗ ਦੀ ਆਈਸ (ਨਸ਼ੀਲਾ ਪਦਾਰਥ) ਬਰਾਮਦ ਕਰਕੇ ੦੪ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮਾਣਯੋਗ ਸ਼੍ਰੀ ਨੋਨਿਹਾਲ ਸਿੰਘ, ਆਈ.ਪੀ.ਐਸ, ਆਈ.ਜੀ.ਪੀ./ਜਲੰਧਰ ਰੇਂਜ, ਜਲੰਧਰ ਅਤੇ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ, ਪੁਲਿਸ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਅੰਕੁਰ ਗੁਪਤਾ ਆਈ.ਪੀ.ਐਸ. ਸਬ-ਡਵੀਜਨ ਆਦਮਪੁਰ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਐਸ.ਆਈ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਸਖਤ ਮੇਹਨਤ ਸਦਕਾ, ਐਸ.ਆਈ ਰੰਘੂਨਾਥ ਸਿੰਘ ਨੇ ੦੧ ਨਸ਼ਾ ਤਸਕਰ ਦੇ ਕਬਜਾ ਵਿੱਚੋ ੨੪੫ ਗ੍ਰਾਮ ਹੈਰੋਇੰਨ ਅਤੇ ਏ.ਐਸ.ਆਈ ਹਰਪਾਲ ਸਿੰਘ ਨੇ ੦੩ ਨਸ਼ਾ ਤਸਕਰਾ ਨੂੰ ਕਾਬੂ ਕਰਕੇ ਉਨ੍ਹਾ ਦੇ ਕਬਜਾ ਵਿੱਚੋ ੮੦ ਗ੍ਰਾਮ ਆਈਸ ਰੰਗ ਚਿੱਟਾ (ਨਸ਼ੀਲਾ ਪਦਾਰਥ) ਬ੍ਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਹੁੱਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ।
੧. ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਦੱਸਿਆ ਕਿ ਮਿਤੀ ੧੭.੧੧.੧੯ ਨੂੰ ਏ.ਐਸ.ਆਈ ਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੁੱਲ ਨਹਿਰ ਮਹਿਮਦਪੁਰ ਮੋਜੂਦ ਸੀ ਤਾਂ ਇੱਕ ਕਾਰ ਮਾਰਕਾ ਛ੍ਰੂਗ਼ਓ ਨੰਬਰੀ ਫਭ੦੮ਛਧ੦੦੪੪ ਨੂੰ ਸ਼ੱਕ ਦੀ ਬਿਨਾ੍ਹ ਤੇ ਰੋਕ ਕੇ ਚੈੱਕ ਕੀਤਾ ਤਾਂ ਕਾਰ ਡਰਾਈਵਰ ਜਤਿੰਦਰ ਸਿੰਘ ਉਰਫ ਜੱਸੀ ਪੁੱਤਰ ਹਰਭਜਨ ਸਿੰਘ ਵਾਸੀ ਵਾਰਡ ਨੰਬਰ ੧੧, ਦੀਪ ਕਲੋਨੀ ਆਨੰਦਪੁਰ ਸਾਹਿਬ ਰੋਡ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਚਿੱਟੇ ਰੰਗ ਦੀ ਆਈਸ (ਨਸ਼ੀਲਾ ਪਦਾਰਥ) ੨੦ ਗ੍ਰਾਮ, ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਬੈਠੇ ਰਾਜੇਸ਼ ਕੁਮਾਰ ਉਰਫ ਜੱਸੀ ਪੁੱਤਰ ਹਰਬਿਲਾਸ ਵਾਸੀ ਮੁਹੱਲਾ ਰਵੀਦਾਸਪੁਰਾ, ਨੂਰਮਹਿਲ ਰੋਡ ਫਿਲੌਰ ਪਾਸੋਂ ਚਿੱਟੇ ਰੰਗ ਦੀ ਆਈਸ (ਨਸ਼ੀਲਾ ਪਦਾਰਥ) ੩੦ ਗ੍ਰਾਮ ਅਤੇ ਪਿਛਲੀ ਸੀਟ ਤੇ ਬੈਠੇ ਰਾਕੇਸ਼ ਕੁਮਾਰ ਉਰਫ ਕੇਸ਼ੀ ਪੁੱਤਰ ਗੇਜ ਪਾਲ ਵਾਸੀ ਮੁਹੱਲਾ ਰਵੀਦਾਸਪੁਰਾ, ਨੂਰਮਹਿਲ ਰੋਡ ਫਿਲੌਰ ਦੇ ਕਬਜਾ ਵਿੱਚੋ ਚਿੱਟੇ ਰੰਗ ਦੀ ਆਈਸ (ਨਸ਼ੀਲਾ ਪਦਾਰਥ) ੩੦ ਗ੍ਰਾਮ ਬ੍ਰਾਮਦ ਕੀਤੀ। ਇਸ ਤਰਾਂ ਤਿੰਨਾਂ ਵਿਅਕਤੀਆਂ ਦੇ ਕਬਜਾ ਵਿੱਚੋ ਕੁਲ ੮੦ ਗ੍ਰਾਮ ਚਿੱਟੇ ਰੰਗ ਦੀ ਆਈਸ (ਨਸ਼ੀਲਾ ਪਦਾਰਥ) ਬ੍ਰਾਮਦ ਕਰਕੇ, ਮੁਕੱਦਮਾ ਨੰਬਰ ੨੦੩ ਮਿਤੀ ੧੭.੧੧.੨੦੧੯ ਅ/ਧ ੨੧-ਐਨ.ਡੀ.ਪੀ.ਐਸ. ਐਕਟ ਥਾਣਾ ਆਦਮਪੁਰ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
੨. ਮਿਤੀ ੧੮.੧੧.੧੯ ਨੂੰ ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਵਾਈ-ਪੁਆਂਇੰਟ ਜੰਡੂ ਸਿੰਘਾ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਪੈਦਲ ਆਉਂਦਾ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਇੱਕ ਪਾਰਦਰਸ਼ੀ ਲ਼ਿਫਾਫਾ ਜਮੀਨ ਤੇ ਸੁਟ ਕੇ ਇੱਕ ਪਾਸੇ ਨੂੰ ਹੋ ਤੁਰਿਆ। ਜਿਸਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਨਾਮ ਪਤਾ ਪੁਛਿਆ ਤਾਂ ਉਸਨੇ ਆਪਣਾ ਨਾਮ ਰਾਜਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ ੮/੭੮ ਗਲੀ ਨੰਬਰ ੨ ਸ਼ਰਮਾ ਕਲੋਨੀ ਨਜਦੀਕ ਭਾਈ ਘਨਈਆ ਜੀ ਗੁਰਦੁਆਰਾ ਤਰਨਤਾਰਨ ਰੋਡ ਥਾਣਾ ਡਵੀਜਨ ਸੀ ਅਮ੍ਰਿਤਸਰ ਦਸਿਆ। ਜੋ ਮੋਕਾ ਐਸ.ਆਈ ਰੰਘੂਨਾਥ ਸਿੰਘ ਨੇ ਪੁੱਜ ਕੇ ਰਾਜਵੀਰ ਸਿੰਘ ਵਲੋਂ ਸੁਟੇ ਗਏ ਲਿਫਾਫੇ ਨੂੰ ਚੈੱਕ ਕੀਤਾ ਤਾਂ ਲਿਫਾਫੇ ਵਿਚੋਂ ੨੪੫ ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀ ਰਾਜਵੀਰ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ ੨੦੪ ਮਿਤੀ ੧੮.੧੧.੨੦੧੯ ਅ/ਧ ੨੧-ਐਨ.ਡੀ.ਪੀ.ਐਸ. ਐਕਟ ਥਾਣਾ ਆਦਮਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਹੋਰ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
ਕੁੱਲ ਬ੍ਰਾਮਦਗੀ:
੧. ਚਿੱਟੇ ਰੰਗ ਦੀ ਆਈਸ = ੮੦ ਗ੍ਰਾਮ
੨. ਹੈਰੋਇਨ = ੨੪੫ ਗ੍ਰਾਮ
ਕਾਰ ਮਾਰਕਾ CRUZE ਨੰਬਰੀ PB 08 CD 0044

Leave a Reply