ਥੋੜ੍ਹਾ ਜਿਹਾ ਸੋਚੋ

Literature

ੲਿੱਥੇ ਦਿਮਾਗ ਦੀ ਗਹਿਰਾੲੀ ਤੋਂ
ਡਰਦੇ ਅਾਪਣੀ ਜੋ ਪਰਛਾਂੲੀ ਤੋਂ
ੳੁਹਨਾਂ ਬਾਰੇ ਥੋੜ੍ਹਾ ਜਿਹਾ ਸੋਚੋ

ਕੁੱਫਰ ਹੀ ਤੋਲਣ ਵਾਲਿਆਂ ਲੲੀ
ੲਿੱਜ਼ਤਾਂ ਨੂੰ ਰੋਲਣ ਵਾਲਿਆਂ ਲੲੀ
ਵੈਸੇ ਝੂਠ ਹੀ ਬੋਲਣ ਵਾਲਿਆਂ ਲੲੀ
ਥੋੜ੍ਹਾ ਜਿਹਾ ਸੋਚੋ…..

ਟੁਟੀਅਾਂ ਹੋੲੀਆਂ ਸ਼ਮਸੀਰਾਂ ਲੲੀ
ੳੁਹ ਚਮਕੌਰ ਗੜ੍ਹੀ ਦੇ ਤੀ੍ਰਾਂ ਲੲੀ
ਚਿਣੇ ਨੀਹਾਂ ਦੇ ਵਿੱਚ ਵੀਰਾਂ ਲੲੀ
ਥੋੜ੍ਹਾ ਜਿਹਾ ਸੋਚੋ…..

ਅੰਗ ਗਲੀਅਾਂ ਵਿੱਚ ਖਿਲਾਰੇ ਜੋ
ਜਿੰਨ੍ਹਾ ਗੁਰੂ ਸਾਹਿਬ ਵੀ ਸਾੜੇ ਜੋ
ਓ ਤੁਸੀਂ ੳੁਹਨਾਂ ਨਾਲ ਸਹਾਰੇ ਜੋ
ਥੋੜ੍ਹਾ ਜਿਹਾ ਸੋਚੋ…..

ਕਿੰਝ ਹੜ੍ਹ ਨਸ਼ਿਅਾਂ ਦਾ ਚੱਲਿਅਾ ਜੇ
ਜਵਾਨੀ ਨੂੰ ਜਿਨ੍ਹਾਂ ਨੇ ਠੱਲਿਅਾ ਜੇ
ਤੁਸੀਂ ੳੁਹਨਾਂ ਦਾ ਦਰ ਮੱਲਿਅਾ ਜੇ
ਥੋੜ੍ਹਾ ਜਿਹਾ ਸੋਚੋ…..

ੲਿਹ ਸਭ ਰਲੀਅਾਂ ਹੀ ਸਰਕਾਰਾਂ ਨੇ
ਹੱਥ ਤੁਹਾਡੇ ਵਿੱਚ ਦਿੱਤੀਅਾਂ ਹਾਰਾਂ ਨੇ
ਪੲੀਅਾਂ ਫਸਲਾਂ ਨੂੰ ਕਿਉਂ ਮਾਰਾਂ ਨੇ
ਥੋੜ੍ਹਾ ਜਿਹਾ ਸੋਚੋ…..

ਚੜ੍ਹਤ ਲਿਖਣ ਵਾਲੇ ਸੱਚ ਲਿਖਿਆ ੲੇ
ੲਿਹ ਝੂਠ ਬਹੁਤਿਆਂ ਮਿੱਥਿਆ ੲੇ
ਸਿੱਖ ਗਿਅਾ ਜੇ ਕੋੲੀ ਸਿੱਖਿਅਾ ੲੇ
ਥੋੜ੍ਹਾ ਜਿਹਾ ਸੋਚੋ…..
-ਚੜਤ ਬੋਦੇਵਾਲੀਅਾ/9915077153

Leave a Reply