ਟ੍ਰਿਨਿਟੀ ਕਾਲਜ ਵਿਖੇ ਕ੍ਰਿਸਮਸ ਤਿਉਹਾਰ ਮਨਾਇਆ ਗਿਆ

ਜਲੰਧਰ 24 ਦਸੰਬਰ (ਜਸਵਿੰਦਰ ਆਜ਼ਾਦ)- ਅੱਜ 24 ਦਸੰਬਰ 2018 ਨੂੰ ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਐਜੂਕੇਸ਼ਨ ਬੋਰਡ ਜਲੰਧਰ ਡਾਇਸਿਸ ਦੇ ਚੇਅਰਮੈਨ ਰੈਵ. ਫਾਦਰ ਜੈਵੀਅਰ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ।ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਸੰਗੀਤ ਨਾਲ ਹੋਈ। ਪ੍ਰੋ ਦਲਜੀਤ ਕੌਰ ਨੇ ਆਪਣੇ ਸ਼ਬਦਾਂ ਰਾਂਹੀ ਸਾਰਿਆ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਮਾਤਮਾ ਦੀ ਵੱਡਿਆਈ ਨਾਲ ਸਬੰਧਿਤ ਕੈਰਲ ਗੀਤ ਵੀ ਗਾਏ ਗਏ।ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਜੀ ਵਲੋਂ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਨਿਊਜ਼ ਲੈਟਰਸ ਅਤੇ ਟ੍ਰਿਨਿਟੈਰੀਅਨ ਜਰਨਲ ਰਲੀਜ਼ ਕੀਤਾ ਗਿਆ।ਮੱਖ ਮਹਿਮਾਨ ਜੀ ਨੇ ਆਪਣੇ ਭਾਸ਼ਣ ਰਾਹੀਂ ਇਸ ਪ੍ਰੋਗਰਾਮ ਦੀ ਪ੍ਰਸੰਸਾ ਕਰਦੇ ਹੋਏ ਸਾਰਿਆ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ।ਇਸ ਮੌਕੇ ਸਮੂਹ ਸਟਾਫ ਨੇ ਆਪਣੇ ਕ੍ਰਿਸਮਸ ਫ੍ਰੈਂਡਸ ਨੂੰ ਤੋਹਫੇ ਵੀ ਦਿੱਤੇ।ਕਾਲਜ ਦੀ ਮੈਨਜਮੈਂਟ ਨੇ ਵੀ ਸਮੂਹ ਸਟਾਫ ਨੂੰ ਕ੍ਰਿਸਮਸ ਦੇ ਤੋਹਫੇ ਭੇਂਟ ਕੀਤੇ।ਇਸ ਮੌਕੇ ਕ੍ਰਿਸਮਸ ਦੀ ਮਹੱਤਤਾ ਨਾਲ ਸੰਬੰਧਿਤ ਪ੍ਰੋ. ਅਸ਼ੋਕ ਕੁਮਾਰ ਵਲੋਂ ਫਫਠ ਵੀ ਪੇਸ਼ ਕੀਤੀ ਗਈ।ਸਟਾਫ ਸੈਕਰਟਰੀ ਪ੍ਰੋ. ਸਿਮਰਤੀ ਨੇ ਆਪਣੇ ਸ਼ਬਦਾਂ ਰਾਹੀਂ ਸਾਰਿਅ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਟ੍ਰਿਨਿਟੀ ਕਾਲਜ, ਵਲੋਂ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਲੰਗਰ ਵੀ ਲਗਾਇਆ ਗਿਆ।ਪ੍ਰੋਗਰਾਮ ਵਿਚ ਪ੍ਰੋ. ਮਲਕੀਅਤ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਢੰਗ ਨਾਲ ਨਿਭਾਈ।ਇਸ ਮੌਕੇ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ, ਪ੍ਰਿੰਸੀਪਲ ਅਜੈ ਪਰਾਸ਼ਰ, ਰੈਵ. ਫਾਦਰ ਜੋਨਸਨ, ਸਿਸਟਰ ਪ੍ਰੇਮਾਂ ਜੀ, ਰੈਵ. ਸਿਸਟਰ ਰੀਟਾ ਪ੍ਰੋ. ਪੂਜਾ ਗਾਬਾ, ਪ੍ਰੋ. ਬੱਲਜੀਤ ਕੌਰ, ਪ੍ਰੋ. ਨਿਧੀ ਸ਼ਰਮਾਂ, ਪ੍ਰੋ. ਜੈਸੀ ਜੂਲੀਅਨ, ਪ੍ਰੋ. ਅਸ਼ੋਕ ਕੁਮਾਰ, ਡਾ. ਈਸ਼ਾ ਘੂੰਮਨ, ਡਾ. ਧਰਮਵੀਰ, ਡਾ. ਬਲਜੀਤ ਕੌਰ, ਪ੍ਰੋ. ਮਲਕੀਅਤ ਸਿੰਘ, ਪ੍ਰੋ. ਕਰਨਵੀਰ ਦਿਵੇਦੀ, ਪ੍ਰੋ. ਇੰਦਰਪ੍ਰੀਤ ਕੌਰ, ਪ੍ਰੋ. ਨੀਤੂ ਖੰਨਾ, ਡਾ. ਸੁਨੀਲ ਕੁਮਾਰ, ਪ੍ਰੋ. ਮੇਘਾ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਦੱਲਜੀਤ ਕੌਰ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਸੁਰੇਸ਼ ਲੋਖੰਡੇ, ਪ੍ਰੋ. ਰਿਤੂ, ਪ੍ਰੋ. ਪ੍ਰਤਿਭਾ,ਪ੍ਰੋ ਨਵਦੀਪ ਕੌਰ ਪ੍ਰੋ ਸ਼ਾਇਨਾ, ਪ੍ਰੋ ਕਪਿਲ, ਪ੍ਰੋ ਮੋਹਿਤ ਪ੍ਰੋ. ਏਕਤਾ, ਪ੍ਰੋ ਕੈਥਰੀਨ ਨੇ ਭਾਗ ਲਿਆ। ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ। ਇਹ ਪ੍ਰੋਗਰਾਮ ਫਾਕਿਲਟੀ ਆਫ ਆਰਟਸ ਵਿਭਾਗ ਦੇ ਯਤਨਾਂ ਸਰਕਾਂ ਕਰਵਾਇਆ ਗਿਆਂ।

Leave a Reply