ਯੂਨੀਵਰਸਿਟੀ ਕ੍ਰਿਕਿਟ ਟੂਰਨਾਮੈਂਟ ਦੇ ਲੀਗ ਮੈਚਾਂ ਵਿਚ ਟ੍ਰਿਨਿਟੀ ਕ੍ਰਿਕਿਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਯਾਰੀ

ਜਲੰਧਰ 3 ਨਵੰਬਰ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਕ੍ਰਿਕਿਟ ਟੂਰਨਾਮੈਂਟ ਦੇ ਲੀਗ ਮੈਚਾਂ ਵਿਚ ਟ੍ਰਿਨਿਟੀ ਕਾਲਜ, ਜਲੰਧਰ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾ ਰਹੀ ਹੈ।ਇਹ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਖੇਡੇ ਗਏ।ਲੀਗ ਲੜੀ ਦਾ ਪਹਿਲਾ ਮੈਚ ਟ੍ਰਿਨਿਟੀ ਕਾਲਜ ਅਤੇ ਜੀ. ਐਨ. ਡੀ. ਯੂ. ਪਠਾਨਕੋਟ ਦੀਆਂ ਟੀਮਾਂ ਵਿਚਕਾਰ ਖੇਡਿਆਂ ਗਿਆ ਸੀ ਜਿਸ ਵਿਚ ਟ੍ਰਿਨਿਟੀ ਕਾਲਜ ਦੀ ਟੀਮ ਨੇ ਪਹਿਲਾ ਬੱਲੇਬਾਜੀ ਕਰਦਿਆਂ 168 ਦੌੜਾਂ ਬਣਾਈਆਂ ਪਰ ਜੀ. ਐਨ. ਡੀ. ਯੂ. ਪਠਾਨਕੋਟ ਦੀ ਟੀਮ ਮਾਤਰ 11 ਓਵਰਾਂ ਵਿਚ ਹੀ ਆਲਆਊਟ ਹੋ ਗਈ।ਅੱਜ ਦੂਜਾ ਮੈਚ ਟ੍ਰਿਨਿਟੀ ਕਾਲਜ ਅਤੇ ਜੀ.ਐਨ.ਡੀ.ਯੂ. ਪੱਟੀ ਦੀਆਂ ਟੀਮ ਵਿਚਕਾਰ ਹੋਇਆ।ਪਹਿਲਾ ਬੱਲੇਬਾਜੀ ਕਰਦਿਆ ਜੀ. ਐਨ. ਡੀ. ਯੂ. ਪੱਟੀ ਦੀ ਟੀਮ ਨੇ 30 ਓਵਰਾਂ ਵਿਚ 75 ਦੌੜਾਂ ਬਣਾਈਆ।ਜੁਆਬ ਵਿਚ ਟ੍ਰਿਨਿਟੀ ਕਾਲਜ, ਜਲੰਧਰ ਦੀ ਟੀਮ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਮਾਤਰ 11.2 ਓਵਰਾਂ ਵਿਚ ਹੀ ਵਿਰੋਧੀ ਟੀਮ ਨੂੰ ਆਲ-ਆਊਟ ਕਰਕੇ ਜਿੱਤ ਪ੍ਰਾਪਤ ਕਰ ਲਈ।ਇਸ ਮੌਕੇ ਪ੍ਰੋ. ਕਰਨਵੀਰ ਦਿਵੇਦੀ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਹਾਜ਼ਰ ਸਨ।

Leave a Reply