ਯੂਨੀਵਰਸਿਟੀ ਕ੍ਰਿਕਿਟ ਟੂਰਨਾਮੈਂਟ ਵਿਚ ਟ੍ਰਿਨਿਟੀ ਕ੍ਰਿਕਿਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

ਜਲੰਧਰ 1 ਨਵੰਬਰ (ਜਸਵਿੰਦਰ ਆਜ਼ਾਦ)- ਅੱਜ ਮਿਤੀ 1 ਨਵੰਬਰ 2018 ਨੂੰ ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਹੋਣਹਾਰ ਖਿਡਠਾਰੀਆਂ ਦਾ ਸਨਮਾਨ ਕੀਤਾ ਗਿਆ। ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਕ੍ਰਿਕਿਟ ਟੂਰਨਾਮੈਂਟ ਦੇ ਨੋਕ ਆਉਟ ਮੈਚਾਂ ਵਿਚ ਟ੍ਰਿਨਿਟੀ ਕਾਲਜ, ਜਲੰਧਰ ਦੀ ਟੀਮ ਨੇ ਹੂੰਝਾ ਫੈਰ ਜਿੱਤ ਪ੍ਰਾਪਤ ਕਰਕੇ ਲੀਗ ਮੈਚਾਂ ਦੀ ਲੜੀ ਵਿਚ ਸਥਾਨ ਹਾਸਲ ਕੀਤਾ। ਇਹ ਮੈਚ ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਖੇਡੇ ਜਾਣਗੇ।
ਟੂਰਨਾਮੈਂਟ ਦੇ ਨੋਕ ਆਉਟ ਮੈਚ ਲੜੀ ਵਿਚ ਪਹਿਲਾ ਮੈਚ ਟ੍ਰਿਨਿਟੀ ਕਾਲਜ ਅਤੇ ਐਸ. ਐਸ. ਬੀ.ਡੀ. ਐੱਸ ਕਾਲਜ, ਜਲੰਧਰ ਦੀ ਟੀਮ ਵਿਚਕਾਰ ਹੋਇਆ।ਇਹ ਮੈਚ 25-25 ਓਵਰ ਦਾ ਸੀ ਅਤੇ ਪਹਿਲਾ ਬੱਲੇਬਾਜੀ ਕਰਦਿਆ ਐਸ. ਐਸ. ਬੀ.ਡੀ. ਐੱਸ ਕਾਲਜ, ਜਲੰਧਰ ਦੀ ਟੀਮ ਨੇ 53 ਦੌੜਾਂ ਬਣਾਈਆਂ। ਜੁਆਬ ਵਿਚ ਟ੍ਰਿਨਿਟੀ ਕਾਲਜ, ਜਲੰਧਰ ਦੀ ਟੀਮ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਮਾਤਰ 6 ਓਵਰਾਂ ਵਿਚ ਹੀ ਜਿੱਤ ਪ੍ਰਾਪਤ ਕਰ ਲਈ। ਦੂਜਾ ਮੈਚ ਟ੍ਰਿਨਿਟੀ ਕਾਲਜ ਅਤੇ ਸੈਂਟ ਸੋਲਜ਼ਰ ਕੋ-ਐਡ ਕਾਲਜ, ਜਲੰਧਰ ਦੀ ਟੀਮ ਵਿਚਕਾਰ ਹੋਇਆ।ਪਹਿਲਾ ਬੱਲੇਬਾਜੀ ਕਰਦਿਆ ਸੈਂਟ ਸੋਲਜ਼ਰ ਕੋ-ਐਡ ਕਾਲਜ, ਜਲੰਧਰ ਦੀ ਟੀਮ ਨੇ 97 ਦੌੜਾਂ ਬਣਾਈਆਂ। ਜੁਆਬ ਵਿਚ ਟ੍ਰਿਨਿਟੀ ਕਾਲਜ, ਜਲੰਧਰ ਦੀ ਟੀਮ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਮਾਤਰ 13.4 ਓਵਰਾਂ ਵਿਚ ਹੀ ਜਿੱਤ ਪ੍ਰਾਪਤ ਕਰ ਲਈ।ਤੀਜਾ ਮੈਚ ਟ੍ਰਿਨਿਟੀ ਕਾਲਜ ਅਤੇ ਜੀ. ਐਨ. ਡੀ. ਯੂ. ਆਰ. ਸੀ. ਕਾਲਜ, ਜਲੰਧਰ ਦੀ ਟੀਮ ਵਿਚਕਾਰ ਹੋਇਆ। ਪਹਿਲਾ ਬੱਲੇਬਾਜੀ ਕਰਦਿਆ ਜੀ. ਐਨ. ਡੀ. ਯੂ. ਆਰ. ਸੀ. ਕਾਲਜ, ਜਲੰਧਰ ਦੀ ਟੀਮ ਨੇ 130 ਦੌੜਾਂ ਬਣਾਈਆਂ। ਜੁਆਬ ਵਿਚ ਟ੍ਰਿਨਿਟੀ ਕਾਲਜ, ਜਲੰਧਰ ਦੀ ਟੀਮ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਮਾਤਰ 22.3 ਓਵਰਾਂ ਵਿਚ ਹੀ ਜਿੱਤ ਪ੍ਰਾਪਤ ਕਰ ਲਈ। ਇਸ ਮੌਕੇ ਕਾਲਜ ਦੇ ਡਾਇਰੈਰਟਰ ਰੈਵ. ਫਾਦਰ ਪੀਟਰ, ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ ਜੀ ਪ੍ਰੋ. ਕਰਨਵੀਰ ਦਿਵੇਦੀ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਪੂਜਾ ਗਾਬਾ, ਪ੍ਰੋ. ਜੈਸੀ ਜੂਲੀਅਨ ਅਤੇ ਪ੍ਰੋ.ਨਿਧੀ ਸ਼ਰਮਾ ਜੀ ਨੇ ਖਿਡਾਰੀਆਂ ਨੂੰ ਸਨਮਾਨਤ ਕੀਤਾ।

Leave a Reply