ਟ੍ਰਿਨਿਟੀ ਕਾਲਜ, ਜਲੰਧਰ ਨੇ ਐਸ. ਐਸ. ਬੀ.ਡੀ. ਐੱਸ ਕਾਲਜ, ਜਲੰਧਰ ਦੀ ਟੀਮ ਨੂੰ ਹਰਾਇਆ

ਜਲੰਧਰ 29 ਅਕਤੂਬਰ (ਜਸਵਿੰਦਰ ਆਜ਼ਾਦ)- 29 ਅਕਤੂਬਰ 2018 ਨੂੰ ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਕ੍ਰਿਕਿਟ ਟੂਰਨਾਮੈਂਟ ਦੇ ਨੋਕ ਆਉਟ ਮੈਚ ਟ੍ਰਿਨਿਟੀ ਕਾਲਜ ਅਤੇ ਐਸ. ਐਸ. ਬੀ.ਡੀ. ਐੱਸ ਕਾਲਜ, ਜਲੰਧਰ ਦੀ ਟੀਮ ਵਿਚਕਾਰ ਹੋਇਆ।ਇਹ ਮੈਚ 25-25 ਓਵਰ ਦਾ ਸੀ ਅਤੇ ਪਹਿਲਾ ਬੱਲੇਬਾਜੀ ਕਰਦਿਆ ਐਸ. ਐਸ. ਬੀ.ਡੀ. ਐੱਸ ਕਾਲਜ, ਜਲੰਧਰ ਦੀ ਟੀਮ ਨੇ 53 ਦੌੜਾਂ ਬਣਾਈਆਂ।ਜੁਆਬ ਵਿਚ ਟ੍ਰਿਨਿਟੀ ਕਾਲਜ, ਜਲੰਧਰ ਦੀ ਟੀਮ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਮਾਤਰ 6 ਓਵਰਾਂ ਵਿਚ ਹੀ ਜਿੱਤ ਪ੍ਰਾਪਤ ਕਰ ਲਈ।ਇਸ ਮੌਕੇ ਟ੍ਰਿਨਿਟੀ ਕਾਲਜ ਦੇ ਡਾਇਰੈਕਟਰ ਰੈਵ. ਫਾ. ਪੀਟਰ ਜੀ, ਪ੍ਰਿੰਸੀਪਲ ਅਜੈ ਪਰਾਸ਼ਰ ਜੀ, ਪ੍ਰੋ. ਕਰਨਵੀ ਦਿਵੇਦੀ, ਅਤੇ ਪ੍ਰੋ ਮਲਕੀਅਤ ਸਿੰਘ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਇਆਂ। ਪ੍ਰੋ. ਕਰਨਵੀਰ ਦਿਵੇਦੀ ਦੇ ਵਿਸ਼ੇਸ਼ ਯਤਨਾਂ ਸਦਕਾਂ ਇਹ ਮੈਚ ਕਰਵਾਇਆ ਗਿਆ।

Leave a Reply