ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਵਿਦਿਆਰਥੀਆਂ ਨੇ ਜੀਵਨ ਪ੍ਰਤੀ ਵਿਗਿਆਨਿਕ ਨਜ਼ਰੀਆਂ ਰੱਖਣ ਲਈ ਗੁਰ ਸਿੱਖੇ

ਜਲੰਧਰ 25 ਅਕਤੂਬਰ (ਜਸਵਿੰਦਰ ਆਜ਼ਾਦ)- ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਵਿਦਿਆਰਥੀਆਂ ਵਿਚ ਵਿਗਿਆਨਿਕ ਸੋਚ ਭਰਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਸਾਇੰਸ ਵਿਭਾਗ ਯਤਨਾਂ ਸਦਕਾਂ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ ਡੀ.ਏ.ਵੀ. ਕਾਲਜ, ਜਲੰਧਰ ਦੇ ਸਾਇੰਸ ਵਿਭਾਗ ਤੋਂ ਐਸੋਸਇਏਟ ਪ੍ਰੋਫੈਸਰ ਡਾ. ਹੇਮੰਤ ਕੁਮਾਰ ਜੀ ਰਿਸੋਰਸ ਪਰਸਨ ਵਜੋਂ ਪਹੁੰਚੀ।ਪ੍ਰੋ. ਸ਼ਾਇਨਾ ਅਤੇ ਪ੍ਰੋ. ਸ਼ਿਵਾਨੀ ਨੇ ਆਪਣੇ ਸ਼ਬਦਾਂ ਰਾਹੀਂ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਨਿੱਘਾ ਸਵਾਗਤ ਕੀਤਾ।ਡਾ. ਹੇਮੰਤ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ Scientific Approach toward Study ਵਿਸ਼ੇ ਬਾਰੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਜੀਵਨ ਪ੍ਰਤੀ ਵਿਗਿਆਨਿਕ ਨਜ਼ਰੀਆਂ ਬਰਕਰਾਰ ਰੱਖਣ ਲਈ ਕਈ ਗੁਰ ਸਿੱਖੇ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ, ਸਿਸਟਰ ਰੀਟਾ, ਸਾਇੰਸ ਵਿਭਾਗ ਦੇ ਮੁੱਖੀ ਪ੍ਰੋ. ਨਿਧੀ ਸ਼ਰਮਾਂ, ਡਾ ਬੱਲਜੀਤ ਕੌਰ, ਡਾ ਧਰਮਵੀਰ, ਪ੍ਰੋ ਸ਼ਾਇਨਾ, ਪ੍ਰੋ ਕਪਿਲ, ਪ੍ਰੋ ਮੋਹਿਤ, ਪ੍ਰੋ. ਸ਼ਿਵਾਨੀ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।ਪ੍ਰੋਗਰਾਮ ਵਿਚ ਵਿਦਿਆਰਥੀ ਟੀਨੂ ਡੋਮਨਿਕ ਨੇ ਆਪਣੇ ਸ਼ਬਦਾਂ ਰਾਹੀ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

Leave a Reply