ਵਿਦਾ

ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।
ਸਾਰ ਲਵੇ ਨਾ ਕੋਈ ਕਿਸੇ ਦੀ ਸਭ ਮਤਲੱਬ ਖੋਰੀ ਇੱਥੇ ਹੋਏ,
ਦਿਲ ਦੀਆਂ ਮੁੱਕੀਆਂ ਸਾਝਾਂ ਇੱਥੇ ਜaਮੀਰ ਗਏ ਨੇ ਸਭਦੇ ਮੋਏ,
ਹਵੱਸ ਚ ਅੰਨੇ ਹੋਏ ਫਿਰਦੇ ਇੱਥੇ ਬਾਲੜੀਆਂ ਤੇ ਕਹਿਰ ਕਮਾਏ,
ਕਾਮਵਾਸਨਾaਚ ਦੇ ਵੱਸ ਵਿੱਚ ਹੋ ਕੇ ਆਪਣਿਆਂ ਦੇ ਹੀ ਕਤਲ ਕਰਾਏ,
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

ਸਪਰੇਆਂ ਨਾਲ ਕਰਕੇ ਖੇਤੀ ਭਾਂਤ ਭਾਂਤ ਦੇ ਸਭ ਨੂੰ ਰੋਗ ਲਗਾਏ,
ਖੁਰਾਕਾਂ ਵਿੱਚ ਹੋਈ ਮਿਲਾਵਟ ਕਿੰਝ ਕੋਈ ਸਿਹਤ ਹੁਣ ਬਣਾਏ,
ਬਾਬਰ ਵਰਗੇ ਹੋਏ ਹਕੀਮ ਅਰਾਮ ਦੀ ਕਿਰਨ ਨਾ ਨਜaਰੀ ਆਏ,
ਸੋਨੇ ਵਰਗੀ ਖਾ ਗਏ ਜਵਾਨੀ ਪਤਾ ਨਹੀਂ ਕਿੱਥੋਂ ਇਹ ਨਸaੇ ਨੇ ਆਏ।
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

ਦਵਾ ਦਾਰੂ ਲਈ ਤਰਸਦਾ ਵੇਖਿਆ ਜਿਸ ਨੇ ਪੁੱਤਾਂ ਨੂੰ ਸੀ ਲਾਡ ਲਡਾਏ,
ਕਸਰ ਕੋਈ ਨਾ ਛੱਡੀ ਉਸ ਨੇ ਬੱਚੇ ਸੀ ਖੂਬa ਪੜ੍ਹਾਏ ਤੇ ਵਿਦੇਸaਾਂaਚ ਸੈਟ ਕਰਾਏ,
ਅੱਜ ਕਰਤਾਰਾ ਦੋ ਟੁੱਕਾਂ ਲਈ ਤਰਸਦਾ ਵੇਖਿਆ ਵਿਦੇਸaੋ ਪੁੱਤਰਾਂ ਦੇ ਫੋਨ ਸੀ ਆਏ,
ਆਖੇ ਮਿੰਨਤ ‘ਫaਕੀਰਾa ਤੇਰੀ ਜੇ ਕਿਧਰੇ ਬਾਪੂ ਨੂੰ ਵਿਰਧ ਆਸaਰਮa ਚ ਛੱਡ ਆਏ,
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

ਕੀ ਲੈਣਾ ਐਸੀ ਖੁaਦਗਰਜ ਦੁਨੀਆ ਤੋਂ ਮੈਨੂੰ ਕੁੱਝ ਵੀ ਸਮਝ ਨਾ ਆਏ,
ਦਿਲ ਨਾ ਮੰਨੇ ਮੈਂ ਚਾਰ ਪੁੱਤਰਾਂ ਦੇ ਬਾਪੂ ਨੂੰ ਕਿੱਦਾਂ ਆਸਰਮaਚ ਛੱਡ ਆਏ,
ਆਖਣ ਅੱਗੋਂ ਫੈਮਲੀਆਂ ਸਾਡੀਆਂ ਸੈੱਟ ਨੇ ਪਰ ਬਾਪੂ ਨੂੰ ਵਿਦੇਸa ਰਾਸ ਨਾ ਆਏ,
ਭਰੇ ਹੋਏ ਮੰਨ ਨਾਲ ਮੈਂ ਪੁੱਛਿਆ ਇਹ ਵੀ ਦੱਸੋ ਬਾਪੂ ਨੂੰ ਆਖaਰੀ ਲਾਂਬੂ ਕੌਣ ਲਗਾਏ।
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

-ਵਿਨੋਦ ਫਕੀਰਾ, ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326

Leave a Reply