ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਦੇ ਐਨ. ਐਸ. ਐਸ. ਯੂਨਿਟਾਂ ਦੁਆਰਾ ਵਿਜੀਲੈਂਸ ਅਵੇਅਰਨੈਂਸ ਵੀਕ 2019 ਮਨਾਇਆ ਗਿਆ

ਵਿਜੀਲੈਂਸ ਅਵੇਅਰਨੈਂਸ ਵੀਕ 2019ਜਲੰਧਰ 19 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਦੇ ਐਨ. ਐਸ. ਐਸ. ਯੂਨਿਟਾਂ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੇ ਅੰਤਰਗਤ ਯੂ.ਜੀ.ਸੀ. ਦੁਆਰਾ ਨਿਰਦੇਸ਼ਿਤ ਵਿਜੀਲੈਂਸ ਅਵੇਅਰਨੈਂਸ ਵੀਕ 2019 ਮਨਾਇਆ ਗਿਆ। ਜਿਸ ਦਾ ਮੁਖ ਉਦੇਸ਼ ਇਮਾਨਦਾਰੀ ਇਕ ਜੀਵਨ ਸ਼ੈਲੀ ਸੀ। ਸਮਾਜ ਵਿਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਜਾਗਰਿਤੀ ਨੂੰ ਉਤਪੰਨ ਕਰਨਾ ਇਸ ਦਾ ਮੁਖ ਉਦੇਸ਼ ਸੀ। ਇਸ ਯੋਜਨਾ ਦੇ ਅੰਤਰਗਤ ਨਿਮਨਲਿਖਿਤ ਗਤੀਵਿਧੀਆਂ ਕਰਵਾਈਆ ਗਈਆਂ । ਸਭ ਤੋਂ ਪਹਿਲਾ ਕਾਲਜ ਦੇ ਪ੍ਰਿੰਸੀਪਲ ਐਨ. ਐਸ. ਐਸ. ਦੇ ਪ੍ਰੋਗਰਾਮ ਅਫ਼ਸਰ ਵਾਲੰਟੀਅਰ, ਅਧਿਆਪਕ ਅਤੇ ਲਗਭਗ 500 ਵਿਦਿਆਰਥੀਆਂ ਦੁਆਰਾ ਸੌਂਹ ਚੁੱਕੀ। ਇਸ ਉਪਰੰਤ ਇਕ ਮੈਰਾਥਾਨ ਦਾ ਆਯੋਜਨ ਕੀਤਾ ਗਿਆ। ਇਹ ਮੈਰਾਥਾਨ ਕਾਲਜ ਗਰਾਊਂਡ ਤੋਂ ਆਰੰਭ ਹੋ ਕੇ ਮੁੱਹਲਾ ਗੋਬਿੰਦਗੜ੍ਹ, ਅਰਜੁਨ ਨਗਰ ਅਤੇ ਪ੍ਰੇਮ ਨਗਰ ਤਕ ਕੀਤੀ ਗਈ ਇਸ ਮੈਰਾਥਾਨ ਦਾ ਮੁਖ ਉਦੇਸ਼ ਲੋਕਾਂ ਵਿਚ ਭ੍ਰਿਸ਼ਟਾਚਾਰ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਅਤੇ ਉਸਦੇ ਵਿਰੁਧ ਲੜਨ ਦੀ ਜਾਗਰਿਤੀ ਨੂੰ ਉਤਪੰਨ ਕਰਨਾ ਸੀ। ਇਸ ਲੜੀ ਦੇ ਅੰਤਰਗਤ ਦੇਸ਼ ਦੀ ਅਵਨਤੀ ਦਾ ਇਕ ਮਾਤਰ ਕਾਰਨ ਭ੍ਰਿਸ਼ਟਾਚਾਰ ਵਿਸ਼ੇ ਤੇ ਇਕ ਵਾਦ ਵਿਵਾਦ ਪ੍ਰਤੀਯੋਗਿਤਾ ਦਾ ਆਯੋਜਨ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਨੈਤਿਕ ਮੁਲਾਂ ਦਾ ਵਿਕਾਸ ਕਰਨ ਲਈ ਨੈਤਿਕ ਮੁਲ ਵਿਸ਼ੇ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ ।

Leave a Reply