ਵਿਗਿਆਨ ਦੀ ਗੱਲ

ਮੈਨੂੰ ਲੱਗਦੈ ਚੀਨ ਨੇ ਦੁਨੀਆਂ ਤੋਂ ਚੁੱਕ ਬੋਝ ਦੇਣਾ ਹੈ,
ਜਪਾਨ ਨੇ ਮੰਗਲ ਗ੍ਰਹਿ ਤੇ ਵੀ ਜੀਵਨ ਖੋਜ ਦੇਣਾ ਹੈ।

ਵਿਗਿਆਨ ਇੰਨਾ ਜ਼ਿਆਦਾ ਅੱਗੇ ਹੈ ਹੁਣ ਵੱਧ ਗਿਆ,
ਕਿ ਇਸਨੇ ਜਾਂ ਤਾਂ ਤਾਰ ਦੇਣਾ ਹੈ ਜਾਂ ਤਾਂ ਡੋਬ ਦੇਣਾ ਹੈ।

ਪਹਿਲਾਂ ਫੇਸਬੁੱਕ, ਵੱਟਸ ਅੱਪ ਸੀ ਹੁਣ ਕਈ ਹੋਰ ਵੀ ਨੇ,
ਸਵੇਰੇ ਉੱਠਦੇ ਸਾਰ ਜਿਹਨਾਂ ਨੇ ਸਿਗਨਲ ਰੋਜ਼ ਦੇਣਾ ਹੈ।

ਭਾਰਤ ਵਾਸੀਆਂ ਨੇ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹਿਣਾ,
ਪਹੁੰਚ ਕੇ ਚੰਨ ਉੱਤੇ ਉਹਨਾਂ ਵੀ ਸੈਲਫੀ ਦਾ ਪੋਜ਼ ਦੇਣਾ ਹੈ।

ਲੱਗਦਾ ਇੰਝ ਹੈ ਯਸ਼ੂ ਜਾਨ ਤਕਨੀਕ ਦਾ ਬੋਲ-ਬਾਲਾ ਹੈ,
ਕਵਿਤਾ ਲਿਖਣ ਲਈ ਵੀ ਇਹਨਾਂ ਨੇ ਕੱਢ ਰੋਬੋਟ ਦੇਣਾ ਹੈ।
-ਯਸ਼ੂ ਜਾਨ, ਸੰਪਰਕ :78143-94915

Leave a Reply