ਵਿਜੇ ਹੰਸ ਅਤੇ ਰਕਸ਼ਾ ਹੰਸ ਦੀ ਅੰਤਿਮ ਅਰਦਾਸ 15 ਨੂੰ

ਵਿਜੇ ਹੰਸਜਲੰਧਰ 13 ਸਤੰਬਰ (ਜਸਵਿੰਦਰ ਆਜ਼ਾਦ)- ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਪ੍ਰਮੁੱਖ ਵਾਲਮੀਕੀ ਨੇਤਾ ਸ੍ਰੀ ਵਿਜੇ ਹੰਸ ਅਤੇ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਰਕਸ਼ਾ ਹੰਸ, ਜੋ 5 ਸਤੰਬਰ 2019 ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਅੰਤਿਮ ਅਰਦਾਸ ਮਿਤੀ 15 ਸਤੰਬਰ 2019 ਦਿਨ ਐਤਵਾਰ ਚਿੰਤਪੂਰਨੀ ਮੰਦਰ, ਗਲੀ ਨੰਬਰ 7, ਗੁਰੂ ਨਾਨਕ ਪੁਰਾ (ਈਸਟ) ਵਿਖੇ 12.00 ਤੋਂ 2.00 ਵਜੇ ਤੱਕ ਹੋਵੇਗੀ।
ਸ੍ਰੀ ਵਿਜੇ ਹੰਸ ਜਿਨ੍ਹਾਂ ਨੇ 2000 ਵਿੱਚ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦਾ ਗਠਨ ਕੀਤਾ ਸੀ, ਤੇ ਕਈ ਵਾਰ ਖੁਦ ਅਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਨਾਰਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ। ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਨਾਂ ਸ਼ਰਤ ਕਾਂਗਰਸ ਦੀ ਹਮਾਇਤ ਕੀਤੀ ਸੀ।
ਉਨ੍ਹਾਂ ਦੀ ਪਤਨੀ ਰਕਸ਼ਾ ਹੰਸ ਕੁਝ ਦਿਨਾਂ ਤੋਂ ਏਪਲਾਸਿਟਕ ਅਨੀਮੀਆ ਬੀਮਾਰੀ ਤੋਂ ਪੀੜ੍ਹਤ ਸਨ ਤੇ ਸੀ.ਐਮ.ਸੀ. ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਸਨ, ਪਰ ਬੋਨ ਮੈਰੋ ਦੇ ਟਰਾਂਸਪਲਾਂਟ ਹੋਣ ਤੋਂ ਪਹਿਲਾਂ ਹੀ ਸ੍ਰੀ ਵਿਜੇ ਹੰਸ 5 ਸਤੰਬਰ ਨੂੰ ਦਿਲ ਦਾ ਦੋਰਾ ਪੈਣਾ ਕਰਕੇ ਜ਼ਿੰਦਗੀ ਦੀ ਲੜਾਈ ਹਾਰ ਗਏ ਤੇ ਬਾਅਦ ਦੁਪਹਿਰ ਉਨ੍ਹਾਂ ਦੀ ਜੀਵਨ ਸਾਥਣ ਰਕਸ਼ਾ ਹੰਸ ਦਾ ਵੀ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਸ੍ਰੀ ਹੰਸ ਅਤੇ ਸ੍ਰੀਮਤੀ ਹੰਸ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਇਕੋ ਦਿਨ ਹੀ ਕਹਿ ਕੇ ਦੋਸਤਾਂ-ਮਿੱਤਰਾਂ ਨੂੰ ਸੋਗਮਈ ਕਰ ਗਏ।

Leave a Reply