ਸਿਰਜਣਾ

VINOD FAQIRAਖ਼ਾਨਦਾਨੀ ਰਹੀਸ ਅਤੇ ਪਿੰਡ ਦਾ ਮੋਜੂਦਾ ਲੰਬੜਦਾਰ ਅਜ਼ਮੇਰ ਸਿੰਘ ਬਹੁਤ ਹੀ ਸ਼ਰੀਫ ਇਨਸਾਨ ਸੀ । ਉਹ ਕਿਸੇ ਦਾ ਵੀ ਕੰਮ ਕਰਵਾਉਣ ਦੇ ਬਦਲੇ ਇੱਕ ਨਵੇਂ ਪੈਸੇ ਦਾ ਵੀ ਅਵਾਜ਼ਾਰ ਨਹੀਂ ਸੀ। ਉਸ ਦੀ ਤਨਾਖਹ ਦਾ ਤਾਂ ਪਤਾ ਨਹੀਂ ਸੀ ਕਿ ਕਿੰਨੀ ਕੁ ਹੈ ਬਾਕੀ ਜੋ ਵੀ ਉਸ ਦੇ ਘਰ ਕਿਸੇ ਵੀ ਕੰਮ ਲਈ ਆਉਂਦਾ ਤਾਂ ਚਾਹ ਪੀਤੇ ਵਗੈਰ ਨਹੀਂ ਜਾਣ ਦਿੰਦਾ ਸੀ। ਔਲਾਦ ਵੀ ਚੰਗੀ ਸੀ ਉਨ੍ਹਾਂ ਨੂੰ ਪੜਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਸੀ ਦੋਵੇਂ ਕੁੜੀਆਂ ਵਿਆਹ ਦਿੱਤੀਆਂ ਸਨ ਅਤੇ ਪੁੱਤਰ ਸੁਖਜਿੰਦਰ ਜਿਸ ਨੂੰ ਘਰੇ ਸੁੱਖਾ ਹੀ ਆਖ ਕੇ ਬੁਲਾਉਦੇ ਸਨ ਉਹ ਸ਼ਹਿਰ ਪੜਦਾ ਸੀ । ਜੱਦੋਂ ਵੀ ਸੁੱਖੇ ਨੇ ਪਿੰਡ ਆਉਣ ਦਾ ਖ਼ਰਚਾ ਦੇਣ ਉਪਰੰਤ ਅਜ਼ਮੇਰ ਸਿੰਘ ਨੇ ਉਸ ਨੂੰ ਮਨ ਲਾ ਕੇ ਪੜ੍ਹਣ ਦੀ ਹਦਾਇਤ ਦੇਣੀ ਕਿਉਂਕਿ ਉਸ ਦਾ ਸਰਕਾਰੇ ਦਰਵਾਰੇ ਚੰਗਾ ਅਸਰ ਰਸੂਖ਼ ਹੋਣ ਕਰਕੇ ਅਫ਼ਸਰਾਂ ਦੇ ਰੋਹਬ ਅਤੇ ਕੰਮ ਕਾਜ ਦੇ ਰਵਈਆਂ ਤੋਂ ਭਲੀ ਭਾਂਤ ਜਾਣੂ ਸੀ ਜਿਸ ਕਾਰਣ ਉਸ ਨੇ ਆਪਣੇ ਪੁੱਤਰ ਨੂੰ ਚੰਗੇ ਅਹੁੱਦੇ ਤੇ ਵੇਖਣ ਦੀ ਇੱਛਾ ਮਨ’ ਚ ਧਾਰੀ ਹੋਈ ਸੀ।
ਸੁੱਖੇ ਨੇ ਬਾਪ ਦੀ ਗੱਲ ਸੁਣ ਕੇ ਅਤੇ ਖਰਚਾ ਲੈ ਕੇ ਸ਼ਹਿਰ ਨੂੰ ਆ ਜਾਣਾ ਲੰਬੜਦਾਰ ਅਤੇ ਪਰਿਵਾਰ ਨੇ ਖੁਸ਼ੀਖੁੱਸ਼ੀ ਸੁਖਜਿੰਦਰ ਨੂੰ ਭੇਜਣਾ ਇੱਕ ਦਿਨ ਤੜਕਸਾਰ ਘਰ ਦੇ ਦਰਵਾਜਾ ਦੀ ਘੰਟੀ ਬਜੱਣ ਦੀ ਆਵਾਜ਼ ਆਈ ਤਾਂ ਲੰਬੜਦਾਰ ਨੇ ਜੱਦ ਬੂਹਾ ਖੋਲਿਆ ਤਾਂ ਪੁਲਿਸ ਵਾਲਿਆਂ ਨੂੰ ਵੇਖ ਕੇ ਹੈਰਾਨੀ ਜ਼ਾਹਿਰ ਕਰਦਿਆਂ ਉਨ੍ਹਾਂ ਵੱਲ ਵੇਖਣ ਲੱਗਾ ਐਨੇ ਨੂੰ ਪੁਲਿਸ ਵਾਲਾ ਬੋਲ ਪਿਆ ਕਿ “ ਤੁਸੀਂ ਸੁਖਜਿੰਦਰ ਦੇ ਪਿਤਾ ਹੋ ” ਉਸ ਨੇ ਹਾਂ ਵਿੱਚ ਸਿਰ ਹਿਲਾਉਦਿਆਂ ਕਿਹਾ “ ਹਾਂ ਜੀ ਦੱਸੋ ” ਤਾਂ ਪੁਲਿਸ ਵਾਲੇ ਨੇ ਗੱਡੀ ਵੱਲ ਨੂੰ ਇਸ਼ਾਰਾ ਕਰਦੇ ਨਾਲ ਜਾਣ ਲਈ ਕਿਹਾ । ਲੰਬੜਦਾਰ ਦੇ ਬਾਰ ਬਾਰ ਪੁਛੱਣ ਤੇ ਉਨ੍ਹਾਂ ਨੇ ਕਿਹਾ ਕਿ “ ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਹੈ”
ਅਜ਼ਮੇਰ ਸਿੰਘ ਨੂੰ ਦੇਖ ਕੇ ਥਾਣੇਦਾਰ ਹੈਰਾਨ ਰਿਹ ਗਿਆ ਕਿਉਂਕਿ ਉਹ ਵੀ ਉਸ ਦੀ ਨੇਕਨੀਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਜਦੋਂ ਲੰਬੜਦਾਰ ਨੇ ਅਚਾਨਕ ਉਸ ਨੂੰ ਥਾਣੇ ਬੁਲਾਉਣ ਦਾ ਸਬੱਬ ਪੁੱਛਿਆ ਤਾਂ ਥਾਣੇਦਾਰ ਨੇ ਉਸ ਨੂੰ ਆਪਣੇ ਨਾਲ ਲਿਜਾ ਕੇ ਵਿਖਿਆ ਜਿਸ ਨੂੰ ਦੇਖ ਕੇ ਲੰਬੜਦਾਰ ਦੇ ਹੋਸ਼ ਉੱਡ ਗਏ ਤਾਂ ਉਸ ਨੇ ਇਸ ਦੀ ਵਜ੍ਹਾ ਪੁੱਛਦਿਆਂ ਕਿਹਾ “ ਸੁਖਜਿੰਦਰ ਨੂੰ ਜੇਲ੍ਹ ਵਿੱਚ ਕਿਉਂ ਡੱਕਿਆ ਹੈ ?” ਤਾਂ ਥਾਣੇਦਾਰ ਨੇ ਕਿਹਾ ਕਿ “ਤੁਹਾਡੀ ਸ਼ਿਰਾਫਤ ਦਾ ਨਜਾਇਜ਼ ਉਠਾੳਂਦੇ ਹੋਏ ਸੁਖਜਿੰਦਰ ਕਾਲਜ ਵਿੱਚ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਆਪਣੇ ਸਾਥੀਆਂ ਸਮੇਤ ਨਸ਼ੇ ਦੇ ਵਪਾਰੀਆਂ ਨਾਲ ਮਿਲ ਕੇ ਬਾਕੀ ਵਿਦਿਆਥੀਆਂ ਨੂੰ ਵੀ ਇਸ ਲਤ ਦਾ ਸ਼ਿਕਾਰ ਬਣਾ ਰਿਹਾ ਸੀ। ਇਸ ਲਈ ਸਾਨੂੰ ਪੱਕੀ ਸੂਚਨਾ ਮਿਲਣ ਤੇ ਇਸ ਨੂੰ ਇੱਥੇ ਲਿਅਉਣਾ ਪਿਆ ਤਾਂ ਜ਼ੋ ਇਸ ਦੇ ਬਾਕੀ ਸਾਥੀਆਂ ਬਾਰੇ ਵੀ ਪਤਾ ਲਗਿਅ ਜਾ ਸਕੇ ”।
ਇਹ ਸਾਰਾ ਕੁੱਝ ਸੁਣ ਕੇ ਲੰਬੜਦਾਰ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਣ ਉਸ ਦੇ ਹੋਸ਼ ਉਡ ਗਏ ਅਤੇ ਉਸ ਦੀ ਹਾਲਤ ਬੇਕਾਬੂ ਹੁੰਦੀ ਵੇਖ ਕੇ ਥਾਣੇਦਾਰ ਨੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਜੱਦ ਦੋ ਦਿਨਾਂ ਬਾਅਦ ਲੰਬੜਦਾਰ ਨੂੰ ਹੋਸ਼ ਆਈ ਤੇ ਵੇਖਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਉਸ ਦੇ ਮੰਜੇ ਕੋਲ ਖੜੇ ਸਨ । ਪਰ ਅਜ਼ਮੇਰ ਸਿੰਘ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਕਿਸੇ ਦੀਆਂ ਵੀ ਅੱਖਾਂ ਅੱਖਾਂ ਪਾ ਕੇ ਪਾ ਕੇ ਗੱਲ ਕਰ ਸਕੇ । ਜਿਸ ਕਰਕੇ ਉਸ ਦੀ ਪਿਤਾ ਪੁਰਖਿਆਂ ਦੀ ਸਾਲਾਂ ਦੀ ਬਣਾਈ ਸਾਰੀ ਇੱਜਤ ਮਿੱਟੀੇ’ ਚ ਮਿਲ ਗਈ ਹੋਵੇ।
ਐਨੇ ਸਮੇਂ ਥਾਣੇਦਾਰ ਵੀ ਲੰਬੜਦਾਰ ਦੀ ਖ਼ਬਰ ਲੈਣ ਹਸਪਤਾਲ ਪਹੁੰਚ ਗਿਆ ਤਾਂ ਅਜ਼ਮੇਰ ਸਿੰਘ ਨੂੰ ਹੋਰ ਵੀ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਤਾਂ ਅਜ਼ਮੇਰ ਸਿੰਘ ਨੇ ਕਿਹਾ “ਜਨਾਬ ਤੁਸੀਂ ਮੈਨੂੰ ਕਿਉੁਂ ਬਚਾ ਲਿਆ” ਤਾਂ ਥਾਣੇਦਾਰ ਵੱਲੋਂ ਉਸ ਦਾ ਹੱਥ ਬੜੇ ਠਰਮ੍ਹੇੇ ਨਾਲ ਫੜਦਿਆਂ ਦਰਵਜੇ ਵੱਲ ਇਸ਼ਾਰਾ ਕੀਤਾ ਜਿੱਥੇ ਸੁਖਜਿੰਦਰ ਸਿੰਘ ਖੜਾ ਜ਼ਾਰੋ ਜ਼ਾਰ ਰੋ ਰਿਹਾ ਸੀ ਤੇ ਆਪਣੇ ਕੀਤੇ ਤੇ ਕਾਫ਼ੀ ਸ਼ਰਮਿੰਦਾ ਸੀ। ਥਾਣੇਦਾਰ ਨੇ ਆਖਿਆ ਕਿ “ਬੱਚੇ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਅਗਾਂਹ ਤੋ ਕਦੇ ਵੀ ਅਜਿਹੀ ਗਲਤੀ ਮੁੜ ਕਦੇ ਵੀ ਨਹੀਂ ਕਰੇਗਾ, ਇਸ ਲਈ ਲੰਬੜਦਾਰ ਸਾਹਿਬ ਤੁਸੀਂ ਵੀ ਇਸ ਨੂੰ ਮੁਆਫ ਕਰ ਦੇਵੋ ਕਿਉਂਕਿ ਜੇਕਰ ਅੱਜ ਅਜਿਹੇ ਨੋਜਵਾਨ ਨੂੰ ਜੋ ਆਪਣੀ ਗਲਤੀ ਮੰਨਦੇ ਹਨ ਜੇਕਰ ਮੁਆਫ ਨਾ ਕੀਤਾ ਤਾਂ ਇਹ ਮੁੜ ਨਸ਼ੇ ਦੀ ਦੱਲਦਲ ਵਿੱਚ ਫ਼ੱਸ ਕੇ ਆਪਣਾ ਭਵਿੱਖ ਵੀ ਖਰਾਬ ਕਰ ਲੈਣਗੇ। ਇਸ ਦੇ ਨਾਲ ਹੀ ਲੰਬੜਦਾਰ ਸਾਹਿਬ ਜੇਕਰ ਸਾਰੇ ਨੋਜਵਾਨ ਆਪਣੀ ਗਲਤੀ ਨੂੰ ਸੁਧਾਰ ਕਰ ਲੈਣ ਤਾਂ ਸਮਾਜ ਵਿੱਚੋ ਜਲਦੀ ਹੀ ਨਸ਼ਾਮੁਕਤ ਸਮਾਜ ਦੀ ਸਿਰਜਣਾ ਹੋ ਜਾਵੇਗੀ ” ਇਹ ਸੁਣ ਕੇ ਲੰਬੜਦਾਰ ਅਜ਼ਮੇਰ ਸਿੰਘ ਨੇ ਆਪਣੇ ਪੁੱਤਰ ਸੁਖਜਿੰਦਰ ਨੂੰ ਗਲਵੱਕੜੀ’ ਚ ਲਿਆ ਅਤੇ ਸੁੱਖੇ ਵੱਲੋਂ ਕੀਤੀ ਗਈ ਆਪਣੀ ਇਸ ਗਲਤੀ ਨੂੰ ਮੰਨਦੇ ਹੋਏ ਮੁਆਫੀ ਮੰਗੀ ਤੇ ਯਕੀਨ ਦਵਾਇਆ ਕਿ ਕਦੇ ਵੀ ਜਿੰਦਗੀ ਵਿੱਚ ਅਜਿਹਾ ਕੋਈ ਵੀ ਕੰਮ ਕਰਨ ਤੋ ਤੋਬਾ ਕੀਤੀ ਜਿਸ ਨਾਲ ਪੁਰਖਾਂ ਦੀ ਇੱਜ਼ਤ ਨੂੰ ਧੱਕਾ ਲੱਗੇ ਸਕੇ ਅਤੇ ਆਪਣਾ ਸੁਨਿਹਰੀ ਭਵਿੱਖ ਖਰਾਬ ਹੋ ਸਕੇ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ. 098721 97326

Leave a Reply